ਪੰਨਾ:ਪ੍ਰੀਤਮ ਛੋਹ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਸੀਂ ਨਿਉਂ ਚਲਦੇ ਏਹੀ ਹੈ ਚੰਗਾ,
ਏਸ ਵਿਚ ਹੀ ਜ਼ੋਰ ਤੇ ਮਾਨ ਭਾਈ।
ਛੋਟੇ ਹੋਏ ਨਿਤਾਨੜੇ ਅਸੀਂ ਫੋਹੇ,
ਪਰਬਤ ਤੋੜਦੇ ਲਖ ਤੂੰ ਜਾਨ ਭਾਈ।
ਕੂਲ੍ਹਾਂ ਵਗ ਕੇ ਪਟਦੇ ਜੜ੍ਹਾਂ ਤਾਈਂ,
ਵਡੇ ਕਈ ਕੈਲਾਸ਼ ਮਹਾਨ ਭਾਈ।
ਰਗੜ ੨ ਪਹਾੜ ਨੂੰ ਰੇਤ ਕਰਦੇ,
ਸ਼ਕ ਹਈ ਜਾ ਵੇਖ ਮੈਦਾਨ ਭਾਈ॥੫॥
ਜੇਹੜੇ ਜਗ ਦੇ ਵਿਚ ਹਨ ਮਾਨ ਕਰਦੇ,
ਖੜੇ ਵਾਂਗ ਪਥਰ ਵਿਚ ਪਾਨੀਆਂ ਦੇ।
ਅੰਤ ਓਸ ਨੇ ਖੈ, ਲੈ, ਹੋਵਨਾਏਂ,
ਧੌਣ ਭਜਸੀ ਵਿਚ ਜਹਾਨੀਆਂ ਦੇ।
ਜਗ ਸ਼ਹੁ ਦਰਿਆ ਦੀ ਲਹਿਰ ਡਾਢੀ,
ਮਾਨ ਭੰਨਦੀ ਤੁਰਤ ਏ ਮਾਨੀਆਂ ਦੇ।
"ਹਰੀ ਬੁਧ" ਜਿਉਂ ਨੀਰ ਜੋ ਨਿਓਂ ਚਲੋ,
ਡਰ ਭੌ ਨ ਫੇਰ ਤੁਫਾਨੀਆਂ ਦੇ॥੬॥

੨੬