ਪੰਨਾ:ਪ੍ਰੀਤਮ ਛੋਹ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੀਤਮ ਜੀ ਘਰ ਆਵਣਗੇ!

ਅਜ ਪੀਆ ਘਰ ਆਵਨਗੇ।
ਆਵਨਗੇ ਗਲ ਲਾਵਨਗੇ।
ਅਜ ਸਈਏ ਘਰ ਆਵਨਗੇ।
ਪ੍ਰੀਤਮ ਲੈ ਪਾਂ ਪਾਵਨਗੇ।
ਅਜ ਸਾਂਈਂ ਘਰ ਆਵਨਗੇ॥੧॥

ਠੰਡੀ ਠੰਡੀ ਪੌਣ ਵਗੇਂਦੀ।
ਸ਼ਹੁ ਮਿਰੇ ਦੇ ਚਰਨ ਛੁਹੇਂਦੀ।
ਬਾਸ ਅਮਲੀ ਜਗੁ ਸੁਹੇਂਦੀ।
ਚਾਂਈ ਚਾਂਈ ਏ ਫੁਲੇਂਦੀ।
ਆਵਨਗੇ ਏ ਆ ਦਸੇਂਦੀ॥੨॥

ਵੇਖ ਸਖੀ, ਪੀ ਬਦਲੀਂ ਦਿਸਦਾ।
ਮੈਂ ਰੋਵਾਂ, ਉਹ ਵੇਖੋ ਹਸਦਾ।
ਅੱਖ ਝਮੱਕੇ ਮਾਰ ਕਿ ਛਪਦਾ।
ਬਿਜਲੀ ਸਾਂਗਾਂ ਲਾ ਲਾ ਪਛਦਾ।
ਆਵਾਂਗੇ, ਏ ਮੁੜ ਮੁੜ ਦਸਦਾ॥੩॥

ਅਜ ਸਈਏ ਦਿਹੁੰ ਅਜਬ ਸੁਹੇਂਦਾ।
ਨੂਰ ਸ਼ਹੁ ਦਾ ਦਰਸ ਦਵੇਂਦਾ।
ਨੈਣ ਮੇਰੇ ਵਿਚ ਆਪ ਸਮੇਂਦਾ।
ਵੇਖਾਂ ਜਿਤ ਵਲ, ਪਰਤ ਵਿਖੇਂਦਾ।
ਆਵਨਗੇ, ਏ ਨੂਰ ਦਿਸੇਂਦਾ॥੪॥

੨੯