ਪੰਨਾ:ਪ੍ਰੀਤਮ ਛੋਹ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੈ ਸਈਏ! ਹੁਣ ਤਾਰ ਵੀ ਆਈ।
ਮਨ ਮੇਰੇ ਦੀ ਤਾਰ ਵਜਾਈ।
ਸੋਹਣੀ ਲੈ ਸੁਰ ਪ੍ਰੇਮ ਅਲਾਈ।
ਏਹ ਸੁਰ ਸ਼ਹੁ ਦੀ ਗੁਝ ਸਮਾਈ
ਆਵਨਗੇ, ਏ ਖਬਰ ਸੁਨਾਈ॥੫॥

ਵੇਖ ਸਈਏ! ਮੈਂ ਚੰਨ ਚੜ੍ਹਾਇਆ।
ਰਹੀ ਕੁਚਜੀ ਥਹੁ ਨਾ ਆਇਆ।
ਮੈਲੇ ਚੀਰ ਨਾ ਸੀਸ ਗੁੰਦਾਇਆ।
ਛੇਜ ਸੰਗਾਰੀ,ਨ ਪਲੰਗ ਕਸਾਇਆ।
ਉਹ ਆਵਨਗੇ, ਮੈਂ ਜੀ ਧੜਕਾਇਆ॥੬॥

'ਓਹ ਆਵਨਗੇ' ਸੁਨ ਜੀ ਧੜਕਾਵੇ।
ਛਾਤੀ ਵਧਦੀ, ਤਣੀ ਛਿਕਾਵੇ।
ਕੀ ਕਰਾਂ? ਕੁਝ ਸਮਝ ਨਾ ਆਵੇ।
ਬੈਠੀ ਸੋਚਾਂ, ਨੀਂਦ ਉਂਘਲਾਵੇ।
ਸੁਪਨੇ ਵਿਚ ਸ਼ਹੁ ਦਰਸ ਦਿਖਾਵੇ॥੭॥

ਉਠ ਉਠ ਕੇ ਮੈਂ ਹੰਬਲੀ ਕਰਦੀ।
ਚੀਜ਼ਾਂ ਵਸਤਾਂ ਥਾਂ ਥਾਂ ਧਰਦੀ।
ਜਦ ਸ਼ੌਹੁ ਨੂ ਜੀ ਅੰਦਰ ਧਰਦੀ।
ਨਾਲ ਚਾਉ ਫਿਰ ਪੈਰ ਨ ਧਰਦੀ।
ਨਾਲ ਖੁਸ਼ੀ ਨ ਮਿਉਂਦੀ ਸਰਦੀ॥੮॥

੩੦