ਪੰਨਾ:ਪ੍ਰੀਤਮ ਛੋਹ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੂਰਜ ਤੇ ਹੁਣ ਸਿਰ ਤੇ ਆਇਆ।
ਨਾ ਨ੍ਹਾਤੀ, ਨਾ ਸੀਸ ਗੁੰਦਾਇਆ।
ਲੋਕੋ ਝੱਲੀ ਮੈਂ ਝੱਲ ਵਿਖਾਇਆ।
ਪੀ ਘਰ ਔਨਾ ਨਾ ਆਹਰ ਕਰਾਇਆ।
ਉਠ ਮਨਾ ਹੁਨ ਕਿਉਂ ਚਿਰ ਲਾਇਆ॥੯॥

ਮਲ ਮਲ ਮੈਂ ਅਸ਼ਨਾਨ ਕਰਾਂਵਾ।
ਵਟਨਾ ਚੰਨਨ ਮਲ ਮਲ ਲਾਵਾਂ।
ਅਤਰ ਫੁਲੇਲ ਏ ਕੇਸ ਰਮਾਵਾਂ।
ਨਾਲ ਫੁਲਾਂ ਦੇ ਅੰਗ ਸਜਾਵਾਂ।
ਆਵਨਗੇ ਜਦ ਸ਼ਹੁ, ਰਿਝਾਵਾਂ॥੧੦॥

ਉਠਕੇ ਕਮਰਾ ਸਾਫ ਕਰਾਂਵਾ।
ਪਟ ਗਲੀਚੇ ਨਾਲ ਸਜਾਵਾਂ।
ਚਾਰ ਚੁਫੇਰੇ ਸ਼ੀਸ਼ੇ ਲਾਵਾਂ।
ਜਿਤ ਵਲ ਵੇਖਾਂ, ਮਾਹੀ ਦਿਸਾਵਾਂ।
ਅੰਦਰ ਬਾਹਿਰ, ਮਾਹੀ ਪਾਵਾਂ॥੧੧॥

ਅੰਬਰ ਧੂਪ ਹੁਨ ਚਲ ਜਗਾਵਾਂ।
ਵਾਯੂ ਵੀ ਕੁਲ ਸੁਧ ਕਰਾਵਾਂ।
ਸੇਜ਼ ਪਟੇ ਦੀ ਆਪ ਵਿਛਾਵਾਂ।
ਨਾਲ ਫੁਲਾਂ ਦੇ ਫੇਰ ਲੁਕਾਵਾਂ।
ਸ਼ਹੁ ਫੁਲ ਮੇਰਾ,ਮੈਂ ਸੁੰਘਾਵਾਂ॥੧੨॥

੩੧