ਪੰਨਾ:ਪ੍ਰੀਤਮ ਛੋਹ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਸੁਣ ਮਾਲਣ ਆ ਗਲ ਮੇਰੀ।
ਫੁਲਾਂ ਦੀ ਭਰ ਲਿਆ ਚੰਗੇਰੀ।
ਡੇਰ ਨਾ ਲਾਈਂ, ਆਈਂ ਸਵੇਰੀ।
ਪੀ ਘਰ ਔਣਾ, ਪਹਿਲੀ ਫੇਰੀ।
ਜੇ ਪੀ ਭਾਵਨ, ਹੋ ਰਹਾਂ ਚੇਰੀ॥੧੩॥

"ਕਲੀਆਂ ਠੁਲੀਆਂ ਚੁਣ ਚੁਣ ਲਿਆਵੀਂ।
ਮੁਸ਼ਕੇ ਭਿੰਨੀਆਂ ਚੁਣ ਚੁਣ ਲਿਆਵੀਂ।
ਨਵੀਆਂ ਖਿੜੀਆਂ ਚੁਣ ਚੁਣ ਲਿਆਵੀਂ।
ਪਿਆਰੀ ਕਲੀਆਂ ਚੁਣ ਚੁਣ ਲਿਆਵੀਂ॥"

ਦੋਹਿਰੇ



ਤੂੰ ਸੁਣ ਮਾਲਨ ਮੇਰੀਏ, ਮਤ ਏ ਧ੍ਰੋਹ ਕਰੀਂ।
ਨਾਲ ਗੁਲਾਬੇ ਕੰਡੜਾ, ਮੂਲ ਨ ਲਿਆ ਧਰੀਂ॥
ਮਤ ਫੁਲਾਂ ਵਿਚ ਕੰਡੜਾ, ਸੇਜੇ ਦਿਆਂ ਵਿਛਾਇ।
ਆ ਸ਼ਹੁ ਲੇਟੇ ਮੇਰੜਾ, ਵੈਰੀ ਦੇਇ ਚੁਭਾਇ॥

ਮੂਲ ਨਾ ਤੋੜੀਂ ਫੁਲ ਓਹ, ਬੁਲ ਬੁਲ ਚਹਿਕੇ ਜਾਂਹਿ।
ਮਤਿ ਵਿਛੋੜੇ ਫੁਲ ਤੂੰ, ਮੈਂ ਵਿਛੋੜਾ ਪਾਂਇ॥
ਤੂੰ ਸੁਣ ਗਾਂਧੀ ਬੇਟੜੇ, ਚੁਣ ਚੁਣ ਅਤਰ ਲਿਆਇ।
ਗੁਲ, ਚੰਬੇਲੀ, ਮੋਤੀਆ, ਕੇਸਰ ਨਾਲ ਹਿਣਾਇ॥
ਕਿਉੜਾ,ਚੰਨਣ, ਮੋਗਰਾ, ਖਸਖਸ, ਅਜਬ ਸੁਹਾਇ।
ਝੌਦੇ ਲਿਆਵੀਂ ਵੇ ਜਿਵੇਂ, ਲੈਸਾਂ ਪੀ ਰਿਝਾਇ॥

੩੨