ਪੰਨਾ:ਪ੍ਰੀਤਮ ਛੋਹ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

[ ੲ ]

ਪ੍ਰੀਤਮ ਛੋਹ ਇੱਕ ਉੱਚਾ ਨਾਂ ਹੈ। ਪਰ ਅਸਾਂ ਤੇ "ਮਨ ਤ੍ਰੰਗ" ਥਾਪਿਆ ਸੀ। ਐਪਰ ਸਾਡੇ ਮਿਤ੍ਰਾਂ ਨੂੰ ਓਹ ਲੱਗਾ ਪਿਆਰਾ। ਉਹ ਨਾਂ ਆਪਣਾ ਬਣਾ ਲਿਆ। ਇਸ ਕਰਕੇ "ਪ੍ਰੀਤਮ ਛੋਹ" ਦੀ ਜੱਥੇਬੰਦੀ ਹੇਠ ਹੀ ਕੁਝ ਮਨ ਤ੍ਰੰਗ ਆਪ ਦੀ ਭੇਟਾ ਹੈਨ॥

ਇੱਥੇ ਇਹ ਬੇਨਤੀ ਕਰ ਦੇਣੀ ਵੀ ਜ਼ਰੂਰੀ ਹੈ ਕਿ ਕਈ ਕਵਿਤਾਂ ਇਸਤੋਂ ਪਹਿਲਾਂ, ਪੰਜਾਬੀ ਦੇ ਰਸਾਲਿਆਂ ਵਿੱਚ ਛਪ ਚੁੱਕੀਆਂ ਹਨ। ਹੁਣ ਓਹ ਇਸ ਸੈਂਚੀ ਵਿੱਚ ਵੀ ਇਕੱਠੀਆਂ ਕਰਕੇ ਪਾਠਕਾਂ ਲਈ ਛਾਪ ਦਿੱਤੀਆਂ ਹਨ। ਜਿਨ੍ਹਾਂ ਰਸਾਲਿਆਂ ਨੇ ਪਹਿਲੋਂ ਇਹ ਕਵਿਤਾਂ ਛਾਪੀਆਂ ਸਨ ਉਨ੍ਹਾਂ ਦਾ ਧੰਨਵਾਦੀ ਹੋਕੇ ਖਿਮਾਂ ਮੰਗਦਾ ਹਾਂ॥

ਪਿਛਲੇ ਪ੍ਰੂਫ ਕਾਹਲੀ ਵਿੱਚ ਮੈਂ ਵੇਖ ਨਹੀਂ ਸਕਿਆ ਉਨ੍ਹਾਂ ਵਿੱਚ ਢੇਰ ਅਸ਼ੁੱਧੀਆਂ ਹਨ। ਪਾਠਕ ਜੀ ਕਿਰਪਾ ਕਰਕੇ ਇਸ ਸੈਂਚੀ ਨੂੰ ਪੜ੍ਹਨ ਤੋਂ ਪਹਿਲਾਂ ਸਾਰੀਆਂ ਅਸ਼ੁੱਧੀਆਂ ਸੋਧ ਲੈਣ ਦੀ ਖੇਚਲ ਕਰਨੀ॥

ਸਤਿ ਸ੍ਰੀ ਅਕਾਲ

ਮੁਲਤਾਨ ਛਾਉਣੀ
੧੮ ਦਸੰਬਰ ੧੯੨੭
ਦਾਸ:-
ਬੁਧ ਹਰੀ.