ਪੰਨਾ:ਪ੍ਰੀਤਮ ਛੋਹ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਸੁਣ ਆ ਹਲਵਾਈਆ! 'ਜੇਹਾ ਥਾਲ ਸਜਾਇ।
ਵੰਨ ਸੁਵੰਨੇ ਭੋਜਨੀਂ, ਜੋ ਭਾਵਨ ਸ਼ਹੁ ਆਇ॥

ਕੀ ਮੰਗਾਵਾਂ, ਸ਼ਰਬਤਾਂ, ਕੀ ਮਧੁ ਪ੍ਰੇਮ ਵਲੇ?
ਕੀ ਜਾਣਾ ਸ਼ੌਹੁ ਪੀਵਨਾ, ਕੀ ਉਸ ਨੇਮ ਵਲੇ?

ਕੀ ਕੀ ਪਾਵਾਂ ਗਹਿਨੜੇ, ਕੀ ਕੀ ਪਹਿਰਾਂ ਚੀਰ?
ਨਾ ਜਾਨਾ ਕੀ ਭਾਂਵਦੇ, ਮੈਂ ਸ਼ੌਹੁ ਗੌਰ ਗੰਭੀਰ?

ਹਾਰ ਪਾਵਾਂ ਜੇ ਗਲੇ ਵਿਚ,ਮੈਂ ਸ਼ੌਹੁ ਮਿਲਨ ਨ ਦੇਇ।
ਜੇ ਹਿਕ ਲਾਵਾਂ ਪੀ ਨੂੰ, ਮਤ ਵਿਚ ਆਨ ਪਵੇ॥

ਨੇਵਰ ਕੰਗਨ ਕੀ ਕਰਾਂ, ਛਨ ਛਨ ਸ਼ੋਰ ਕਰੈਣ।
ਪ੍ਰੇਮ ਅਸਾਡੇ ਵਿਚ ਵੀ, ਮਤਿ ਏ ਭੰਗ ਪਵੈਣ॥

ਡਬੈ ਬੈਠੋ ਗਹਿਣਿਓ, ਲੱਤਿਓ ਵਿਚ ਪਟਾਰ।
ਮੈਂ ਸ਼ੋਹੁ, ਸ਼ੌਹੁ ਮੈਂ, ਹੋਰ ਨਾਂ ਹੋਵੇ ਕੋ ਵਿਚਕਾਰ॥

ਕਵਿਉਵਾਚ:-

ਸ਼ੌਹੁ ਆਉਣਾ ਘਰ ਨਾਰ ਨੂੰ, ਕੇਹੀ ਤਾਂਘ ਲਗੀ।
ਬਿਨ ਸ਼ਹੁ ਹੋਰ ਨਾ ਭਾਂਵਦਾ, ਇਕ ਥਾਂ ਤਾਰ ਵਜੀ॥

ਮਨ ਉਛਲੇ ਬੈਠੇ ਕਦੀ, ਸੌ ਸੌ ਧਿਆਨ ਕਰੇ।
ਹਰੀ ਬੁਧ, ਚਾ ਸ਼ੌਹੁ ਦਾ, ਕੀਕਨ ਲੁਕ ਰਹੇ॥

੩੩