ਪੰਨਾ:ਪ੍ਰੀਤਮ ਛੋਹ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਮਨਿ ਵਾਚ:-
"ਹੁਣ ਆਵਣਗੇ ਗਲ ਲਾਵਨਗੇ।"
 
ਏਹੀ ਧੁਨੀ ਹੁਣ ਚਾਰ ਚੁਫੇਰੀ।
ਜੀ ਵਿਚ ਏਹੀ ਤਾਂਘ ਘਨੇਰੀ।
ਕਦ ਸ਼ੌਹੁ ਆਵੇ, ਪਾਵੇ ਫੇਰੀ।
ਤੇਹ ਦਰਸ ਤਾਂ ਬੁਝਸੀ ਮੇਰੀ।
ਘਰ ਪੀ ਆ ਰੰਗ ਲਾਵਨਗੇ॥

ਸੁਣ ਸਈਏ ਜੀ ਠਹਿਰ ਨਾ ਜਾਨੇ।
ਧੜਕੇ ਪਲ ਪਲ, ਵਾਂਗ ਬੌਰਾਨੇ।
ਖਬਰ ਨਾ ਆਵੇ, ਮੈਂ ਹੈਰਾਨੇ।
ਜਦ ਸ਼ੌਹੁ ਆਉਨਾਂ ਕਿਉਂ ਡਰਾਨੇ?
ਆਵਨਗੇ, ਮਨ ਸੁਖ ਪਾਵਨਗੇ॥

ਕਦੀ ਸੋਚਾਂ, ਆ ਮੂੰ ਚੁਮਾਵਾਂ।
ਕਦੀ ਸੋਚਾਂ, ਆ ਗਲ ਲਵਾਵਾਂ।
ਕਦੀ ਸੋਚਾਂ, ਡਿਗ ਚਰਨ ਛੁਵਾਵਾਂ।
ਸੋਚਾਂ, ਸੋਚਾਂ, ਕੀ ਕਰਾਵਾਂ?
ਜਦ ਆਵਨਗੇ, ਸ਼ੌਹੁ ਆਵਨਗੇ॥

ਕਦੀ ਸੋਚਾਂ, ਜਦੋਂ ਘਰ ਆਵਨ।
ਮੈਂ ਲੁਕ ਜਾਵਾਂ, ਓਹ ਲਭਾਵਨ।
ਲਭ, ਘੁਟ ਕੇ ਗਲ ਆ ਲਗਾਵਨ।
ਵਾਂਗਰ ਸਾਂਉਲੇ ਲੁਕ ਲੁਕਾਵਨ।
ਓਹ ਲੁਕ ਛਿਪਕੇ ਕਦ ਆਵਨਗੇ॥

੩੪