ਪੰਨਾ:ਪ੍ਰੀਤਮ ਛੋਹ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਦੀ ਸੋਚਾਂ, ਅਧਵਾਟੇ ਜਾਵਾਂ।
ਆਂਵਦਿਆਂ ਗਲ ਹਾਰ ਪੁਵਾਵਾਂ।
ਨੈਣਾਂ ਦਾ ਧਰ ਫਰਸ਼ ਵਛਾਵਾਂ।
ਕਰਕੇ ਆਦਰ ਮੈਂ ਘਰ ਲਿਆਵਾਂ।
ਫਿਰ ਸਿਰਤਾਜ ਘਰ ਆਵਨਗੇ॥
ਕਦੀ ਸੋਚਾਂ ਵਿਚ ਡੂੰਘੀ ਜਾਵਾਂ।
ਔਹੁ ਆਉਂਦੇ,ਮੈਂ ਦਰਸ ਕਰਾਵਾਂ।
ਝਟ ਉਠ ਨਠਾਂ, ਅੰਦਰ ਆਵਾਂ।
ਜਾਂ ਵੇਖਾਂ, ਤਾਂ ਓਸੇ ਥਾਵਾਂ।
ਏਹ ਕੀ ਖੇਡ ਵਿਖਾਵਣਗੇ॥
ਦਿਹੁੰ ਗਿਆ ਏ ਹੁਣ ਸੰਜੁ ਆਈ।
ਚੰਨ ਮੇਰੀ ਦੀ ਲੌ ਜੰਞ ਆਈ।
ਤਾਰੇ ਜਾਂਞੀ, ਚਮਕ ਸਵਾਈ।
ਸ਼ੌਹੁ ਮੇਰੇ ਦੀ, ਕੀ ਚੜ੍ਹਾਈ?
ਜਗ ਵਿਚ ਨੂਰ ਵਿਖਾਵਨਗੇ॥
ਜਿਉਂ ਜਿਉਂ ਵੇਲਾ ਨੇੜੇ ਆਵੇ।
ਅੰਦਰ ਲੈ ਜੀ ਖੁੱਸਦਾ ਜਾਵੇ।
ਮੈਂ ਕੰਬਾਂ, ਕੀ ਸ਼ੌਹੁ ਅਖਾਵੇ।
ਏ ਨਿਮਾਨੀ, ਕੀ ਸ਼ੌਹੁ ਭਾਵੇ?
ਮਤ ਸ਼ੌਹੁ ਆ ਗਲ ਲਾਵਨਗੇ॥

੩੫