ਪੰਨਾ:ਪ੍ਰੀਤਮ ਛੋਹ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਦਲ ਆ ਆ ਕੇ ਹਿਕ ਮਿਲਦੇ।
ਕੀ ਮਿਲਦੇ, ਮਨ, ਬਸਤ੍ਰ ਸਿੱਲ੍ਹਦੇ।
ਬਿਨ ਤੇਰੇ ਨਿਗ ਕਿਥੋਂ, ਦਿਲਦੇ?
ਵਿਚ ਬਦਲਾਂ, ਧੁੰਦ ਗੁਬਾਰੇ॥

ਮਾਏ ਨੀ, ਏ ਝੂਠੇ ਵੱਸਦੇ?
ਹੰਝੂ ਕੇਰ, ਨਾ ਲਗੀ ਦਸਦੇ।
ਬਿਨ ਬਿਰਹਾਂ, ਕੀ ਜਾਨਣ ਵਸਦੇ?
ਏ ਬੱਦਲ, ਭੁਆਰ, ਫੁਹਾਰੇ॥

ਬਿਰਹਾਂ ਅਗਨ ਤਪਾਵਾਂ ਹਿਰਦਾ।
ਨੈਣੀ ਵਸੇ ਲਹੂ ਜਿਗਰ ਦਾ।
ਹੋਏ ਹਵਾੜ ਅਕਾਸੇ ਵੜਦਾ।
ਲਾ ਛਹਿਬਰ ਸਾਵਨ, ਵਾਰੇ॥

ਸ਼ਾਮਾਂ! ਦਸ ਹੁਣ ਕਿਥੇ ਲੁਕਸੈਂ।
ਤੀਰ ਬਿਰਹਾਂ ਤੋਂ, ਕਿਥੇ ਬਚਸੈਂ।
ਪ੍ਰੇਮ ਪਿਆਦਾ, ਕਿਥੇ ਨਸਸੈਂ।
ਵਾਰੀ, ਆ ਮਿਲ ਪ੍ਰੀਤਮ ਪਿਆਰੇ॥

ਮਾਏ ਨੀ, ਕੋਇ ਆਇਆ ਦਿਸੇ।
ਮਨ ਮੇਰੇ ਨੂੰ ਕੋਲ ਆ ਖਿਚੇ।
ਅੰਦਰ ਬਾਹਿਰ ਲਭਾਂ, ਕਿਥੇ?

ਵਿਚ ਬੁਕਲ, ਸ਼ੌਹੁ ਕਰਾਰੇ॥
ਨਿਤ ਵਸਣ ਬਦਲ ਕਾਲੇ॥

੩੮