ਪੰਨਾ:ਪ੍ਰੀਤਮ ਛੋਹ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਲਾਂਭਾ

ਜਿੰਦ ਜਾਨ ਵਾਰੀ ਜਿਨ੍ਹਾਂ ਸਜਣਾਂ ਤੋਂ,
ਓਹਨਾਂ ਤੋੜ ਕੇ ਹੋਰ ਥਾਂ ਜੋੜੀਆਂ ਨੀ।

ਸਾਰੀ ਉਮਰ ਦੀ ਘਾਲ ਪਈ ਖੂਹ ਖਾਤੇ,
ਰਬਾ, ਏਹੀ ਵਫਾ ਦੀਆਂ ਲੋਰੀਆਂ ਨੀ।

ਕਦੀ ਮਿੰਨਤੀਂ ਆਨ ਮਨਾਉਂਦੇ ਸੌ,
ਕਹਿੰਦੇ ਰਬ ਮਿਲਾਈਆਂ ਜੋੜੀਆਂ ਨੀ।

ਅਜ ਹੋਏ ਵੈਰੀ ਓਹੀ ਯਾਰ ਸਾਡੇ,
ਤੜਫ ਤੜਫ ਕੇ ਜਿੰਦਾਂ ਏ ਤੋੜੀਆਂ ਨੀ॥

ਅਸੀ ਭੋਲਿਆਂ, ਸਜਨਾਂ। ਏ ਜਾਣਿਆ ਸੀ,
ਤੇਰੀ ਚਾਲ ਦੇ ਵਿਚ ਦਗ਼ਾ ਹੈ ਨਹੀਂ।

ਤੇਰੇ ਬਚਨ ਨੂੰ ਸੋਹਣਿਆਂ ਮਨ ਮੰਨ ਕੇ,
ਜਿੰਦਾਂ ਵਾਰੀਆਂ ਛਡੀ ਵਫ਼ਾ ਹੈ ਨਹੀਂ।

ਪਰ ਤੂੰ ਆਨ ਮਸ਼ੂਕਾਂ ਦੀ ਚਾਲ ਖੇਡੀ,
ਸੁਖ਼ਨ ਮਿਠੜੇ,ਦਿਲੀਂ ਵਫ਼ਾ ਹੈ ਨਹੀਂ।

ਸਿਰ ਬਨੀ ਨੂੰ ਸਹਾਂਗੇ ਸਬਰ ਕਰਕੇ,
ਏਸ ਸਬਰ ਦਾ ਅਜਰ ਕਜ਼ਾ ਹੈ ਨਹੀਂ॥

੪੧