ਪੰਨਾ:ਪ੍ਰੀਤਮ ਛੋਹ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੈਨੂੰ ਮੂਰਖਾ, ਇਸ਼ਕ ਦੀ ਸਾਰ ਨਾਹੀਂ,
ਕਾਹਨੂੰ ਲਾ ਪਛਤਾਵਣੈਂ ਯਾਰੀਆਂ ਨੂੰ।
ਰਾਹ ਪ੍ਰੇਮ ਦੇ ਮੂਲ ਨਾ ਪੈਰ ਥਿੜਕੇ,
ਸਹੀਏ ਲਖ ਅਜ਼ੀਅਤਾਂ ਭਾਰੀਆਂ ਨੂੰ।
ਜਿੰਦ ਕੋਹ ਦੇਣੀ, ਮਤਾ ਖੋਹ ਲੈਣਾ,
ਕਹੀਏ ਕੀ ਏਹ ਰਾਹ ਦੇ ਧਾੜੀਆਂ ਨੂੰ॥
ਬਿਨਾਂ ਆਸ਼ਕਾਂ ਦਸ ਤੂੰ ਕੌਣ ਜਾਣੇ,
ਏਹਨਾਂ ਸ਼ਹੁ ਦਰਿਆ ਦੀਆਂ ਤਾਰੀਆਂ ਨੂੰ॥

੪੨