ਪੰਨਾ:ਪ੍ਰੀਤਮ ਛੋਹ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੁਲਬੁਲ ਨਾਲ ਦੋ ਗੱਲਾਂ!

ਅਣੀ ਬੁਲਬੁਲੇ ਨੀ, ਤੂੰ ਚੁਲਬੁਲੇ,
ਤੇਰਾ ਗੌਣ ਨਾਹੀਂ ਭਾਂਵਦਾ।
ਐਵੇਂ ਇਸ਼ਕ ਦਾ ਤੂੰ ਰਾਗ ਗਾਵੇਂ,
ਤੈਂ ਤਾਲ ਸੁਰ ਨਹੀਂ ਆਉਂਦਾ।
ਨਾਹੇਂ ਲਗਨ ਲਗੀ ਪ੍ਰੇਮ ਵਾਲੀ,
ਕਦੋਂ ਆਨ ਬਿਰਹੋਂ ਸਤਾਂਵਦਾ?
ਤੂੰ ਤਾਂ ਮੁਠ ਲਿਤਾ ਫੁਲ ਤਾਈਂ,
ਏ ਕੂੜਾ ਇਸ਼ਕ ਦਿਸਾਂਵਦਾ॥ ੧॥
ਤੂੰ ਤੇ ਖੋਲ੍ਹ ਕੇ ਹੁਣ ਦਸ ਨੀ,
ਕਿਥੇ ਲਗੇ ਘਾਉ ਚੀਰ ਨੀ?
ਕੇਹੜੀ ਥਾਂ ਤੇਰੀ ਸਾੜ ਸੁਟੀ,
ਅਗ ਪ੍ਰੇਮ ਦੀ, ਬੇਪੀਰ ਨੀ?
ਕਦੋਂ ਆਨ ਫੁਲ ਤੈਂ ਕੈਦ ਕੀਤਾ,
ਕੇਹੜੀ ਥਾਂ ਪਾਏ ਜ਼ੰਜੀਰ ਨੀ?
ਕਦ ਸਹੇ ਤੈਂ ਨੀ ਯਾਰ ਖ਼ਾਤਰ,
ਕੇਹੜੇ ਦੁਖੜੇ ਤੇ ਪੀੜ ਨੀ?॥੨॥
ਤੂੰ ਆਈ ਸੈਂ ਨੀ ਬਾਗ਼ ਅੰਦਰ,
ਜੀ ਆਪਨਾ ਪਰਚਾਵਨੇ।
ਏ ਟੈਨ੍ਹੀ ਟੈਨ੍ਹੀ ਬੂਟਿਆਂ ਤੇ
ਬਹਿ, ਰਾਗ ਨੂੰ ਅਲਾਵਨੇ।

੪੩