ਪੰਨਾ:ਪ੍ਰੀਤਮ ਛੋਹ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏ ਰਾਗ ਵਾਲਾ ਹੁਨਰ ਬੀਬੀ,
ਆ ਲੋਕਾਂ ਤਾਈਂ ਸੁਨਾਵਨੇ।
ਨਚ, ਟਹਿਣੀਆਂ ਤੇ ਗਾਂਵਦੀ,
ਜੀਉ ਖੁਸ਼ੀਆਂ ਮਨਾਵਨੇ॥੩॥
ਕੋਈ ਗਲ ਤੈਂ ਵਿਚ ਆਸ਼ਕਾਂ ਦੀ,
ਦਿਸੇ ਮੂਲ ਨਾਹੀਂ ਰਾਗਨੇਂ।
ਵਾਂਗ ਵੇਸ਼ਵਾ ਕਰ ਇਸ਼ਕ ਝੂਠਾ,
ਮੁਠਾ ਬਾਗ਼, ਭਰੀ ਭਾਗਨੇਂ।
ਜਦ ਫੁਲ ਤੇ ਆ ਵਖ਼ਤ ਪੈਂਦਾ,
ਨਠ ਜਾਂਵਦੀ ਅਨੁਰਾਗਨੇਂ।
ਕਦੋਂ ਸੀਸ ਦਿਤਾ ਯਾਰ ਖਾਤਰ?
ਦਸੀਂ ਬੁਲਬੁਲੇ ਕਲ ਜਾਗਨੇਂ॥੪॥
ਸਿਖ ਸਬਕ ਤੂੰ ਨੀ ਆਨ ਸਾਥੋਂ,
ਜਿਨਾਂ,ਇਸ਼ਕ ਲਾਈਆਂ ਕਾਤੀਆਂ।
ਗਲੀ ਯਾਰ ਦੀ ਵਿਚ ਆਨ ਲਥੇ,
ਜਿੰਦ ਜਾਨ ਕੋਹੀਆਂ ਘਾਤੀਆਂ।
ਸੜੇ ਜੋਤ ਤੇ ਜਿਉਂ ਆ ਭੰਬਟ,
ਮੁੜੇ ਮੂਲ ਨਾ ਪਾ ਝਾਤੀਆਂ।
ਹਰੀ ਬੁਧ, ਓਹਨਾਂ ਯਾਰ ਲਭੇ,
ਜਿੰਦ ਜਾਨ ਖੇਹ ਜਿਨੇ ਜਾਤੀਆਂ॥੫॥

੪੪