ਪੰਨਾ:ਪ੍ਰੀਤਮ ਛੋਹ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ਼ਕ ਦੀ ਸਾਰ

ਜੀ ਦਈਏ ਤਾਂ ਜੀ ਨੂੰ ਪਾਈਏ,
ਦੇਕਰ ਲੈ ਵਡਿਆਈ।

ਜਾਨ ਦੀਵੇ ਤੇ ਦਏ ਪਤੰਗਾ,
ਸਾਰ ਇਸ਼ਕ ਦੀ ਪਾਈ॥

ਉਡ ਉਡ ਬੁਲਬੁਲ ਮੂਰਖ ਫਿਰਦੀ,
ਦੇਖ ਫੁਲਾਂ ਨੂੰ ਚਹਿਕੇ।

ਪਤਝੜ ਹੋਈ, ਗਈ ਛਡ ਬਾਗਾਂ,
ਕੀ ਇਸ ਯਾਰੀ ਲਾਈ?

੪੬