ਪੰਨਾ:ਪ੍ਰੀਤਮ ਛੋਹ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੰਦ ਵਲ

ਤੇਰੀ ਰਿਸਮਾਂ ਪਕੜ ਉਤਾਂਹ ਆਵਾ,
ਜੀ ਵਿਚ ਏ ਖਿਆਲ ਤਾਂ ਆਂਉਂਦੇ ਨੀ।
ਸੋਹਣਾ ਮੁਖੜਾ ਦੇਖ ਮੈਂ ਚੁੰਮ ਲਵਾਂ,
ਹਿਕ ਨਾਲ ਲਾਵਾਂ ਮਨ ਚਾਂਹਵਦੇ ਨੀ।
ਤੈਨੂੰ ਵੇਖ ਮੈਂ, ਵੇਖ ਬਿਹਾਲ ਹੋਈ,
ਝੱਲੀ ਆਖ, ਵਟੇ ਲੈ ਮਰਾਂਵਦੇ ਨੀ।
ਮੇਰੇ ਚੰਨ ਪਿਆਰਿਆ ਸਜਨਾਂ ਓ,
ਤੇਰੀ ਪ੍ਰੀਤ ਨੂੰ ਲੋਕ ਹਟਾਂਵਦੇ ਨੀ॥੧॥

ਤੇਰੀ ਮੇਹਰ ਹੋਈ ਸਾਰੇ ਜਗ ਉਤੇ,
ਠੰਢੀ ਚਾਨਣੀ ਦਾ ਵਿਖਾਂਵਨਾ ਹੈਂ।
ਵੇ ਤੂੰ ਬਾਂਹ ਉਲਾਰ ਪਿਆਰਿਆਂ ਨੂੰ,
ਬੁਕਲ ਤੇਜ ਦੀ ਚਾ ਲੁਕਾਵਨਾਂ ਹੈਂ।
ਸੁਤੇ ਹੋਇਆਂ ਨੂੰ ਜਾਏ ਚੁਬਾਰਿਆਂ ਤੇ,
ਲੁਕ ਛਿਪ ਕੇ ਆਪ ਜਗਾਵਨਾਂ ਹੈ।
ਮਿਲ ਸਜਨਾਂ ਨਾਲ ਛਪਾ ਕਾਹਦਾ,
ਕਾਨੂੰ ਬੱਦਲਾਂ ਮੁਖ ਲੁਕਾਵਨਾਂ ਹੈਂ॥੨॥

੪੯