ਪੰਨਾ:ਪ੍ਰੀਤਮ ਛੋਹ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੁੰਨਿਆਂ ਦੇ ਚੰਨ ਵਲ ਪ੍ਰਭਾਤ ਵੇਲੇ

ਪੂਰਨ ਚੰਨਾਂ ਸੁਣੀਂ ਤੂੰ, ਜੋ ਸੈਂ ਲਿਸ਼ਕੇ ਢੇਰ।
ਰੰਗ ਪੀਲਾ ਕਿਉਂ ਪੈ ਗਿਆ,ਹੁਣ ਜੁ ਆਈ ਸਵੇਰ?

ਭੁਲ ਤੂੰ ਲਾਇਆ ਮਥੜਾ, ਚੰਨ ਮੇਰੇ ਦੇ ਨਾਲ।
ਨੀਲ ਪਏ ਮੁਖ ਤੇਰੜੇ, ਤਦੇ ਚਪੇੜਾਂ ਨਾਲ॥

ਦਾਗ਼ ਤੇਰੇ ਮੁੱਖ ਸੌ ਵੇ, ਮਤ ਫਿਰ ਮਾਨ ਕਰੀਂ।
ਨੇਹੀਆਂ ਵੇਖੀਂ ਕਾਲਜਾ, ਛਾਲੀਂ ਦਰਦ ਭਰੀਂ॥

ਤੈਂ ਇਹ ਹਨ ਇਕ ਸਾਰ ਉਹ,ਬਿਰਹਾਂ ਮਾਰ ਮੁਕਾਏ।
ਝਲ ਨ ਤੇਜ ਮਾਹਬੂਬ ਦਾ,ਸੜ ਸੜ ਦਗਧ ਕਰਾਏ॥

ਮੇਰਾ ਇਹ ਕਸੂਰ ਜੁ, ਲਾਈ ਸੋਹਣੇ ਦੀ ਨਿਹੁੰ।
ਤੂੰ ਉਸ ਕਰੇਂ ਬਰਾਬਰੀ, ਤਦੇ ਚੜ੍ਹਾਇਆ ਦਿਹੁੰ॥

ਜਾ ਲੁਕ, ਜਾ ਲੁਕ, ਚੰਨ ਵੇ, ਝੌਦੇ ਮੁਖ ਛਿਪਾਇ।
ਸੂਰਜ ਦੇਸੀ ਨਿਕਲ ਕੇ, ਰਹਿੰਦੀ ਆਬ ਗਵਾਇ॥

੫੨