ਪੰਨਾ:ਪ੍ਰੀਤਮ ਛੋਹ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਭਾਤ

ਇਕ ਇਕ ਨਾਰੀ ਦੀ ਬੇਨਤੀ:-

ਚਮ ਚਮ ਚਮਕੋ ਤਾਰਿਓ, ਤਰ ਤਰ ਤਕੋ ਜਗੁ।
ਵਾਏ ਨੀ ਰਸ ਭਿੰਨੀਏਂ, ਵੇਗ ਪ੍ਰੇਮ ਦੇ ਵਗੁ।
ਸ਼ੌਹੁ ਸੌਵੈਂ ਮੈਂ ਜਾਗਸਾਂ, ਨੀਂਦ ਫਜਰ ਦੀ ਠਗੁ।
ਪਰਬਤ ਹੋ ਗਏ ਸੋਨੜਾ, ਲਾਲੀ ਫੈਲੀ ਜਗੁ॥

ਨਾ ਚੜ੍ਹ ਨਾ ਚੜ੍ਹ ਸੂਰਜਾ, ਜੀਵੇਂ ਲਖ ਕਰੋੜ।
ਹੋਵੀ ਤੇਜ ਸਵਾਇਆ, ਜੀਵੇਂ ਵਾਗਾਂ ਮੋੜ।
ਯਾਰ ਚੰਗੇ ਵਿਚ ਰੈਣ ਦੇ, ਨਿਹੀ ਦਿਹੁੰ ਦੀ ਲੋੜ।
ਨਾ ਕਰ ਚਾਨਣ ਚਾਨਣਾ, ਰਹੀ ਖੜੀ ਹਥ ਜੋੜ॥

ਕਵੀ:-

ਅਰਜ਼ ਕਰੇਂਦੀ ਸੋਹਨੜੀ, ਨੀਂਦਰ ਝੱਪ ਲਈ।
ਅਖੁ ਲਗੀ, ਸ਼ੌਹੁ ਉਠਿਆ, ਖਾਲੀ ਰਹਿ ਗਈ॥

ਉਠ ਕੇ ਸ਼ੌਹੁ ਨਾ ਵੇਖ:-

ਜੁਗ ਜੁਗ ਜੀਵੇ ਰਾਤੜੀ, ਦਿਹੁੰ ਪਵੇ ਵਿਚ ਭਠੁ।
ਭਿੰਨੀ ਸੋਹੇ ਰੈਨੜੀ, ਨਾਲ ਤਾਰਿਆਂ ਕਠੁ॥
ਕਰ ਕਰ ਅਖਾਂ ਗਹਿਰੀਆਂ, ਸੂਰਜ ਵੇਖੇ ਵਤੁ।
ਲਾਲ ਵੰਞਾਇਆ ਮੇਰੜਾ, ਇਸ ਬਲਦੇ ਤਤ ਭਲਤੁ॥

੫੩