ਪੰਨਾ:ਪ੍ਰੀਤਮ ਛੋਹ.pdf/61

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਸਲਾਂਬੂ ਦਾ ਪਿਆਰ ਮਾਥੂ ਵਲ

ਨੋਟ---ਕਾਰਥਜ ਦੇ ਬਹਾਦਰ ਰਾਜ ਪ੍ਰਬੰਧਕ ਹੈਮਲੀਕਾਰ ਦੀ ਬੇਟੀ ਸਲਾਂਬੂ, ਇਕ ਬਹਾਦਰ ਫੌਜੀ ਸਰਦਾਰ ਮਾਥੂ ਨੂੰ ਵੇਖ, ਪਿਆਰ ਵਿਚ ਫਾਥੀ। ਮਾਥੂ ਬਾਗ਼ੀ ਹੋ ਗਿਆ ਸੀ ਤੇ ਹੈਮਲੀਕਾਰ ਦਾ ਵੈਰੀ ਬਨ ਗਿਆ ਸੀ। ਅੰਤ ਉਸੇ ਪਾਸ ਕੈਦ ਹੋਕੇ ਮੋਇਆ ਤੇ ਨਾਲ ਹੀ ਸਲਾਂਬੂ ਨੇ, ਜਦ ਉਸਦੇ ਵਿਆਹ ਦੀ ਰਸਮ, ਕਿਸੇ ਹੋਰ ਨਾਲ, ਹੋ ਰਹੀ ਸੀ, ਆਪਣੀ ਜਾਨ ਦੇਕੇ, ਸਚੇ ਪਿਆਰ ਦਾ ਨਮੂਨਾ ਵਿਖਾਇਆ॥ਸਲਾਂਬੂ:-
ਡਿਠੇ ਨੈਣ ਵੈਰੀ ਦੇ ਜ਼ਾਲਮ,
ਜੋ ਗੁਝੇ ਤੀਰ ਚਲਾਵਨ।
ਦੁਸਰ ਵਿੰਨ ਕਲੇਜਾ ਜਾਂਦੇ,
ਜਦੋਂ ਦੋ ਚਾਰ ਹੋ ਜਾਵਨ।
ਤਨ ਦੇ ਵੈਰੀ, ਦਿਲ ਦੀ ਦੌਲਤ,
ਲੁਟ ਪੁਟ ਕਹਿਰ ਕਮਾਂਦੇ।
ਇਕ ਤੇ ਰਾਜ ਧ੍ਰੋਈ ਹੋਵਨ,
ਦੂਆ ਦਿਲ ਤੇ ਹੁਕਮ ਕਰਾਵਨ॥੧॥

੫੪