ਪੰਨਾ:ਪ੍ਰੀਤਮ ਛੋਹ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋ ਨੇੜੇ ਨੇੜੇ ਤਕਨ ਮੈਨੂੰ,
ਵਿਚ ਨੈਨੀ ਵੜ ਜਾਵਣ।
ਦਿਲ ਦੀ ਤਪਸ਼ ਸਹਾਰ ਨ ਸਕਨ,
ਬਨ ਹੰਝੂ, ਵਲ ਆਵਨ॥੪॥

ਹੜ ਆਇਆ ਵਿਚ ਨੈਨ ਨੇਈਂ ਦੇ,
ਜ਼ਿਮੀ ਸਾਗਰ ਹੋ ਡਲਕੇ।
ਤਾਰੇ ਚਮਕਨ ਵਿਚ ਜ਼ਿਮੀ ਦੇ,
ਓਏ ਨੈਨ ਕਟੋਰੇ ਛਲਕੇ।
ਬਝੀ ਤਾਰ ਏ ਇਸ਼ਕੇ ਵਾਲੀ,

ਜਾ ਫੈਲੀ ਜ਼ਿਮੀ 'ਸਮਾਨੇ।
ਕੈਦੀ ਫਾਥਾ ਤਾਰ ਜ਼ੁਲਫ ਵਿਚ,
ਪਿਆ ਹਨੇਰੇ ਤੜਫੇ॥੫॥

ਮਾਥੂ (ਹਨੇਰੇ ਵਿਚ ਲੁਕਿਆ)-
ਉਚੀ ਕੂਕ ਸੁਨਾਏ, ਸੁਨੀ ਨੀਂ,
ਤੂੰ ਦੇਸ ਹੁਸਨ ਦੀ ਰਾਨੀ।
ਮੈਨੂੰ ਹਾਰ ਨਾ ਦਿਤੀ ਰਨ ਵਿਚ,
ਕਦੇ ਨੇਜ਼ੇ, ਖੰਜਰ, ਕਾਨੀ।
ਪਰ ਤੂੰ ਫਾਹਿਆ ਮਾਥੂ, ਵੈਰਨ,
ਇਕ ਪ੍ਰੇਮ ਪਿਆਲਾ ਦੇਕੇ।
ਵੇਖ ਰੂਪ ਤੈਂ ਕਰਨ ਸਲਾਮਾਂ,
ਜੇਹੜੇ ਵਸਨ ਵਿਚ ਅਸਮਾਨੀ॥੬॥

੫੬