ਪੰਨਾ:ਪ੍ਰੀਤਮ ਛੋਹ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਿਰਹਾਂ--ਅਣਡਿਠ ਇਸ਼ਕ

ਦੁਖ ਵਿਹਾਜਿਆ ਸੁਖਾਂ ਨੂੰ ਵੇਚ ਹਥੀਂ,
ਜਦੋਂ ਬਿਰਹਾਂ ਦੀ ਚਾਟ ਜੀ ਆ ਲਗੀ।

ਸੁਖ ਸੈਨ, ਅਰਾਮ ਹਰਾਮ ਹੋਇਆ,
ਮਰਜ਼ ਡਾਢੜੀ ਐਵੇਂ ਈ ਆ ਲਗੀ।

ਨਹੀਂ ਜਾਨਦੇ ਕਿਦਾ ਹੈ ਇਸ਼ਕ ਸਾਨੂੰ,
ਕਿਦੇ ਨੈਨਾਂ ਦੀ ਗੋਲੜੀ ਆ ਲਗੀ।

ਇਸ਼ਕ ਆਪ,ਮਾਸ਼ੂਕ ਤੇ ਆਪ ਆਸ਼ਕ,
ਇਹ ਖੇਡ ਸੰਦੀ ਸੋਹਣੀ ਆ ਲਗੀ॥

ਪਿਆਰੇ ਸਜਨਾਂ, ਮੁਖ ਨੂੰ ਢਕ ਨਾਹੀਂ,
ਰਤੀ ਖੋਲਕੇ ਦਰਸ ਵਿਖਾ ਪਿਆਰੇ।

ਤੇਰੀ ਟੋਲ ਮੈਂ ਥਾਂ, ਕੁਥਾਂ ਕਰਦਾ,
ਭਟਕ ਰਹਾ, ਨਾ ਹੋਰ ਭਟਕਾ ਪਿਆਰੇ।

ਮੈਂ ਤਾਂ ਮੋਰੀਆਂ ਦੇ ਵਿਚ ਗੌਹਰ ਲਭਾਂ,
ਛਡ ਸਾਗਰਾਂ ਭੁਲ ਅਸਗਾਹ ਪਿਆਰੇ।

ਨੀਵਾਂ ਹੋਇ ਕੇ ਉਚ ਨਾਂ ਸੋਚ ਸਕਾਂ,
ਕਢ ਸੋਚ ਤੋਂ ਲਓ, ਵਾਸਤਾ ਪਿਆਰੇ॥

੫੮