ਪੰਨਾ:ਪ੍ਰੀਤਮ ਛੋਹ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਰਦੀ

ਦਿਲ ਦਾ ਮਹਿਰਮ ਕੋਈ ਨ ਮਿਲਿਆ,
ਜੋ ਮਿਲਿਆ ਬੇ ਦਰਦੀ।
ਦਰਦ ਕਲੇਜੇ ਕਹਿ ਨਾ ਸਕਦੀ
ਅੰਦਰ ਵੜ ਵੜ ਜਰਦੀ।
ਹਾਏ ਵੇ ਲੋਕਾ, ਦੇਨੀਆਂ ਹੋਕਾ,
ਦਰਦੀ ਦਾ ਜਗ ਸੋਕਾ,
ਹੀਰ ਸਿਆਲੀਂ, ਦਰਦ ਰਾਂਝੇ ਦਾ,
ਰਾਂਝਾ ਹੀਰੇ ਦਰਦੀ।
ਸਾਡਾ ਮਾਹੀ, ਨੀ ਖਰਾ ਖਿਡਾਰੂ,
ਖੇਡੇ ਪੀਤ ਵੰਞਾਏ,
ਹਸ ਹਸ ਕੇ ਜੀ ਨੂੰ ਖੱਸ ਲੈਂਦਾ
ਖੇਡ ਸੰਦੀ ਤੇ ਮਰਦੀ।
ਨੀ ਮੈਂ ਮਰਦੀ, ਮਰ ਦਰਦਾਂ ਜਰਦੀ,
ਢੋਲਨ ਮੂਲ ਨਾ ਵੜਦਾ,
ਤਰਸ ਰਹੀ ਹੁਣ ਦਰਸ ਨਾ ਹੁੰਦਾ
ਨੈਨੀ ਮੈਂ ਨੈ ਤਰਦੀ।
ਰਬਾ, ਵੇਲਾ ਘਲੀ ਸੁਹੇਲਾ,
ਮਾਹੀ ਮੈਂ ਘਰ ਆਵੇ,
ਉਹ ਆਵੇ ਲਵੇ, ਅਮਾਨਤ ਅਪਨੀ,
ਖੋਲ੍ਹ ਦਰਦ ਦਿਲ ਧਰਦੀ।

੬੦