ਪੰਨਾ:ਪ੍ਰੀਤਮ ਛੋਹ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਹੀ ਲੈ ਬੈਠਾ ਕੋਲ ਨੀ ਮੇਰੇ,
ਬੋਲ ਨਾ ਸਕਾਂ ਡਰਦੀ,
ਦੂਤੀ ਨੀਝ ਝਪੱਟੇ ਮਾਰੇ,
ਸੰਗ ਸੰਗ ਸਰ ਨਾ ਕਰਦੀ।
ਲਾਜ ਛਡਾਂ ਜਗ ਨਸ਼ਰ ਮੈਂ ਹੋਵਾਂ,
ਨਿਹੁੰ ਨਾ ਲੁਕਦਾ ਮਾਏ,
ਬੁਧ ਹਰੀ, ਗਲ ਤਾਂ ਸ਼ਹੁ ਲਗਾਂ,
ਸ਼ੌਹੁ ਦੀ ਹੋ ਰਹਾਂ ਬਰਦੀ॥

੬੧