ਪੰਨਾ:ਪ੍ਰੀਤਮ ਛੋਹ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀਨੇ ਵਿਚ ਤੂੰ ਮਾਰ ਕੇ ਕਾਤੀਆਂ ਓਇ,
ਪਾ ਪ੍ਰੇਮ ਦਾ ਆਨ ਕੇ ਬੀ ਦਿਤਾ।
ਮਧ ਨੈਨਾਂ ਦੇ ਨਾਲ ਤੂੰ ਸਿੰਞ ਸਜਨ,
ਪਲਕਾਂ ਤਿਖੀਆਂ ਨਾਲ ਤੂੰ ਸੀ ਦਿਤਾ।
ਏ ਪਕਸੀ ਰੂਪ ਦੇ ਨੂਰ ਨਾਲੇ,
ਤਪਸ਼ ਪਿਆਰ ਦੀ ਏਸ ਨੂੰ ਜੀ ਦਿਤਾ।
ਖਿੜ ਪਿਆ ਵੀ ਫੁਲ ਹਜ਼ਾਰੜਾ ਪਰ,
ਪੱਤੀ ਪੱਤੀ ਤੇ ਦਾਗ਼ ਭਰੀ ਦਿਤਾ॥੩॥
ਦੋ:-
ਜਹਾਂ ਮੀਤ ਤਾਹਿੰ ਸੁਰਗ ਹੈ,
ਨਰਕ, ਵਿਛੋੜਾ ਜਾਹਿੰ।
ਹਰੀ ਬੁਧ, ਬਿਨ ਯਾਰ ਦੇ,
ਸੁੰਞੇ ਮਹਿਲ ਦਿਸਾਂਹ॥

੬੪