ਪੰਨਾ:ਪ੍ਰੀਤਮ ਛੋਹ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੂਪ

ਹੀਰ ਹੈ ਸੋਹਣੀ, ਡੰਡ ਜਗ ਸਾਰੇ,
ਤਾਂਹੀ ਰਾਂਝਣਾ ਝੰਗ ਸਿਧਾਇਆ ਈ।

ਮੌਜੂ ਚੌਧਰੀ ਦਾ ਪੁਤ ਲਾਡ ਪਲਿਆ,
ਮਝੀ ਚਾਰ ਕੇ ਚਾਕ ਸਦਾਇਆ ਈ।

ਵੇਖ ਖ਼੍ਵਾਬ ਅੰਦਰ ਰੂ ਯੂਸਫੇ ਦਾ,
ਬਿਰਹਾਂ ਉਮਰ,ਜ਼ੁਲੈਖਾਂ ਨੇ ਲਾਇਆ ਈ।

ਏਹ ਰੂਪ ਤਾਂ ਠਗ ਜਹਾਨ ਦਾ ਏ,
ਮਾਇਆ ਰਬ ਦੀ ਰੰਗ ਵਿਖਾਇਆ ਈ॥

੬੫