ਪੰਨਾ:ਪ੍ਰੀਤਮ ਛੋਹ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੇਮ ਬਾਨ

ਕੀ ਹੋਇਆ ਕੀ ਦਸਾਂ ਸਜਨ! ਕਿਸ ਨੂੰ ਖੋਲ੍ਹ ਸੁਨਾਵਾਂ।
ਦਰਦ ਕਲੇਜੇ ਕਰਕ ਵਧੇਰੀ, ਕਿਸ ਨੂੰ ਫੋਲ ਵਿਖਾਵਾਂ।
ਜ਼ਖ਼ਮ ਕਲੇਜੇ ਡੂੰਘੇ ਘਤੇ, ਫੜ ਫੜ ਜ਼ਖਮ ਲੁਕਾਵਾਂ।
ਮਤ ਕੋ ਜਾਨੇ ਪ੍ਰੇਮ ਕੁਠੀ ਏ, ਲੁਕ ਲੁਕ ਦਿਹੁੰ ਬਤਾਵਾਂ।
ਆ ਮਿਲ ਆ ਮਿਲ ਸਾਜਨ ਝੌਦੇ, ਬਿਨ ਤੇਰੇ ਤੜਫਾਵਾਂ।
ਲੁਕਦੀ ਨੇਹੁੰ ਨਹੀਂ ਵੇ ਜਾਨੀ, ਭਾਵੇਂ ਸੋ ਛਿਪਾਵਾਂ।
ਚੜ੍ਹਿਆ ਚੰਨ ਵੇਖੇ ਸਭ ਲੋਈ,ਵਿੱਚ ਭੋਰੇ ਕੀ ਲੁਕਾਵਾਂ?
ਨਸ਼ਰ ਹੋਈ, ਹੋਈ ਬਿਨ ਤੇਰੇ, ਮੈਂ ਤੇਰੀ ਲਾਜ,ਛਿਪਾਵਾਂ।
ਸ਼ੌਹੁ ਬਿਨ ਊਜ ਲਗੇ ਸੌ ਜਾਨੀ, ਆ ਮਿਲ ਮੈਂ ਸ਼ੌਹੁ ਪਾਵਾਂ।
ਜੋ ਹਿਕ ਲਾਵੇਂ ਇਕ ਪਲ ਪਿਆਰੇ,ਸਦਈ ਉਚ ਉਚਾਵਾਂ।
ਪ੍ਰੇਮ ਤੇਰੇ ਦੀ ਮੋਹਰ ਜੁ ਲਗੀ, ਸੌ ਟਕਸਾਲੀਂ ਜਾਵਾਂ।
ਹਰੀ ਬੁਧ, ਜਦ ਹੋਈ ਮੈਂ ਤੇਰੀ, ਫਿਰ ਕਿਸ ਤੋਂ ਡਰ ਪਾਵਾਂ।

੬੬