ਪੰਨਾ:ਪ੍ਰੀਤਮ ਛੋਹ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਠ ਪਿਆਰੀ ਦੇ ਜਦ ਲਬਾਂ ਨਾਲ ਲਗੇ,
ਅੰਦਰ ਲਹਿਰ ਆ ਪ੍ਰੇਮ ਜਗਾਉਂਦੀ ਏ।
ਰਲ ਮਿਲ ਹੋਣ ਕਠੇ,ਘੁਲ ਮਿਲ ਹੋਏ ਇਕੋ,
ਦੁਨੀਆਂ ਹੋਰ ਈ ਰੰਗ ਵਟਾਉਂਦੀ ਏ॥੨॥

ਪੰਛੀ ਉੱਚ ਅਕਾਸ਼ਾਂ ਦੇ ਵਿਚ ਉਡਦੇ,
ਖੇਡ ਵੇਖ ਹੇਠਾਂ ਉਤਰ ਆਉਂਦੇ ਨੀ।
ਲਹਿਰਾਂ ਵੇਖ ਉਛਲਨ ਮਿਲਨ ਦੋਸਤਾਂ ਨੂੰ,
ਮੁਖ ਸ਼ਾਮ ਦਾ ਆਨ ਚੁਮਾਉਂਦੇ ਨੀ।
ਕੀ ਏ ਪ੍ਰੇਮ ਸਾਗਰ ਆਨ ਰਿੜਕ ਦਿਤਾ
ਮਦਨ ਸਵੇਰ ਦੇ? ਨੇਹੁੰ ਜਗਾਉਂਦੇ ਨੀ।
ਵੀਨਸ ਤਾਈਂ ਤੇ ਝਗ ਤੋਂ ਬਾਹਰ ਨਿਕਲੀ,
ਸਾਰੇ ਪ੍ਰੇਮ ਦੀ ਭਾ ਮਚਾਉਂਦੇ ਨੀ॥੩॥

ਪਿਆਰੇ ਦਰਸ ਤੋਂ ਤਰਸ ਦੇ ਅਸੀਂ ਤੇਰੇ,
ਤੇਰੀ ਖਿਚ ਸਾਨੂੰ ਤੇਰੀ ਚਾਹ ਸਾਨੂੰ।
ਮੁਸ਼ਕ ਭਿੰਨੇ ਸੁਵਾਸਾਂ ਦੀ ਸੋ ਦਿੰਦੀ,
ਮਿੱਠੀ ਵਾਉ ਸਵੇਰ ਦੀ ਆ ਜਾਨੀ।
ਤੇਰਾ ਰੂਪ ਮੈਂ ਖੂਹਬ ਪਛਾਣਦੀ ਹਾਂ,
ਛਿਪੈਂ ਵਿਚ ਲਹਿਰਾਂ ਕਦੀ ਸ਼ੁਆ ਜਾਨੀ।
ਤੇਰੀ ਪੂਜਾ ਦੇ ਵਿਚ ਮੈਂ ਗਈ ਪੁਜੀ,
ਦਰਸ ਅੰਤ ਵੇਲੇ ਆ ਵਿਖਾ ਜਾਨੀ॥੪॥

੭੪