ਪੰਨਾ:ਪ੍ਰੀਤਮ ਛੋਹ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੂਰ ਜਾਉ, ਡੁੱਬੋ, ਤੁਸੀ ਵਿਚ ਸਾਗਰ,
ਵਿਸ਼ਿਓ 'ਸਾਂ ਨੂੰ ਛੋਹ ਛੁਹਾਉ ਨਾਹੀਂ।
ਮਾਇਆ, ਮਾਦਿਆ! ਜਾ ਫਨਾਹ ਹੋਜਾ,
ਬੇਅੰਤ ਨੂੰ ਅੰਤ ਸੁਨਾਉ ਨਾਹੀਂ।
ਲੈਣ ਦਿਓ ਉਡਾਰੀਆਂ ਇਸ਼ਕ ਵਾਲੀ,
ਯਾਰ ਆਇ ਕੇ ਬੰਧਨਾਂ ਪਾਉ ਨਾਹੀਂ।
"ਯਾਰ" ਮੈਂ ਤੇ ਜਦ ਮੈਂ ਯਾਰ ਹੋਈ,
ਹਰੀ ਬੁਧ ਕਾਨੂਨ ਸੁਨਾਉ ਨਾਹੀਂ॥੫॥

੭੫