ਪੰਨਾ:ਪ੍ਰੀਤਮ ਛੋਹ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਸਲ ਜਾਂ ਬਿਰਹਾਂ?


ਰਾਤ ਸਜਨ ਨੇਂ ਦਰਸ ਵਿਖਾਇਆ,
ਘੁਟ ਘੁਟ ਕੇ ਗਲ ਲਾਇਆ,
ਸੱਧਰ ਲਾਹਿਆ।
ਚਿਰੀਂ ਵਿਛੁਨੇਂ ਮਿਲੇ ਦੋ ਸਜਨ,
ਨੈਨਾਂ ਛਹਿਬਰ ਲਾਇਆ,
ਮੀਂਹ ਵਸਾਇਆ।
ਅੰਗ ਅੰਗਾਂ ਨੂੰ ਮਿਲ ਮਿਲ ਹੱਸਨ,
ਖੇੜਾ ਪ੍ਰੇਮ ਬਿਸਾਇਆ,
ਕਲੀ ਖਿੜਾਇਆ।
ਹਿਰਦੇ ਮਿਲ ਮਿਲ ਗਲਾਂ ਕਰਦੇ,
ਨਾਂ ਮੁਖ, ਬਚਨ ਅਲਾਇਆ,
ਜੰਦਰਾ ਲਾਇਆ॥
ਪ੍ਰੀਤਮ ਤ੍ਰਿਬਕ ਪਿਆ ਪਲ ਪਿਛੋਂ,
"ਹੁਣ ਜਾਣਾਂ", ਆਖ ਸੁਨਾਵੇ,
ਮਨ ਖਸਿਆਵੇ॥
ਜੇ ਦਰ ਮੂੰਹ ਦੇ ਖੁਲ੍ਹੇ ਲੇਖੋ,
ਬਿਰਹਾਂ ਆ ਖੜਕਾਵੇ,
ਭੜਥੂ ਪਾਵੇ।

੭੭