ਪੰਨਾ:ਪ੍ਰੀਤਮ ਛੋਹ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਦਰਸ਼ਨ ਫੱਟ
ਕਾਫ਼ੀ

ਲੈ ਇਕ ਪਿਆਰੇ ਦਰਸ ਦਿਖਾਇਆਂ,
ਨੈਨੀ ਤੀਰ ਤੁਫੰਗ ਚਲਾਇਆ,
ਬਾਨ ਅਗਨ ਦਾ ਬਿਰਹੋਂ ਵਾਹਿਆ,
ਕੀ ਕਲੇਜੇ? ਕਿਥੇ ਲਾਇਆ?
ਭਾ ਲਗੀ ਬਾਹਿਰ ਆਵੇ ਜੀ।
ਲੂੰ ਲੂੰ ਲਾਟ ਦਿਖਾਵੇ ਜੀ॥੧॥

ਹੁਣ ਖੇਡ ਕੁਵਾਰੀ ਭੁਲੀ ਨੀ,
ਸਦੁ ਆਨ ਮਾਹੀ ਦੀ ਘੁਲੀ ਨੀ,
ਮੈਂ ਬੇਸੁਧ, ਨਾ ਸੁਧ, ਰੁਲੀ ਨੀ,
ਵਾਉ ਖਿਚ ਕਿਸੇ ਦੀ, ਝੁਲੀ ਨੀ,
ਹੁਣ ਭੁਲੀ ਖੇਡ ਅਜ਼ਾਦੀ ਦੀ।
ਹੋਈ ਗੋਲੀ 'ਪ੍ਰੇਮ' ਫਸਾਦੀ ਦੀ॥੨॥

ਇਕ ਇਸ਼ਕ ਮੁਆਤਾ ਲਾਇਆ ਨੀ,
ਇਕ ਸੋਹਣੇ ਮਾਰ ਮੁਕਾਇਆ ਨੀ,
ਇਸ ਕਈਆਂ ਆਨ ਕਹਾਇਆ ਨੀਂ,
ਮੈਂ ਦੁਨੀਆਂ ਦੀਨ ਲੁਟਾਇਆ ਨੀ,
ਜੋ ਹੈਸੀ ਨਜ਼ਰ ਕਰਾਇਆ ਨੀ।
ਸਭ ਛੋਡ, ਪ੍ਰੇਮ ਇਕ ਪਾਇਆ ਨੀ॥੩॥

੯੧