ਪੰਨਾ:ਪ੍ਰੀਤਮ ਛੋਹ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੀ ਪੁਛੇਂ, ਸਖੀਏ, ਕੈਸੀ ਨੀ?
ਜਦ ਬਿਰਹਾਂ ਚਿਨਗ ਪੁਵੈਸੀ ਨੀ,
"ਸੋ ਸੋਹਣੀ" ਵਾ ਝੁਲੈਸੀ ਨੀ,
ਤਨ ਭਾਂਬੜ ਬਾਲ ਸੜੈਸੀ ਨੀ,
ਫਿਰ ਜਗ ਰੁਸ਼ਨਾਈ ਇਸ਼ਕੇ ਦੀ।
ਨਾ ਛਿਪਦਾ ਏ, ਤੂੰ ਜਾਨ ਸਖੀ॥੪॥

ਮੈਂ ਨੇਹੁੰ ਯਾਰ ਦਾ ਪਾਇਆ ਨੀ,
ਚੜ੍ਹ ਕੋਠੇ ਡੰਕ ਵਜਾਇਆ ਨੀ,
ਮਨ ਚਾਉ ਘਨੇਰਾ ਆਇਆ ਨੀ,
ਨੇਹੁੰ ਪ੍ਰੀਤਮ ਮਸਤ ਕਰਾਇਆ ਨੀ,
ਆ ਪ੍ਰੀਤਮ ਵਤ ਵਲ ਆ ਵਲੇ।
ਮੈਂ ਓਹੀ, ਆਉ ਲਾਉ ਗਲੇ। ੫॥

੮੨