ਪੰਨਾ:ਪ੍ਰੀਤਮ ਛੋਹ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੀ ਜਾਦੂ ਮੈਂ ਸਿਰ ਪਾਇ ਗਿਆ,
ਜੀ ਲਭਦਾ ਨਹੀਂ, ਕਢਾਇ ਗਿਆ,
ਨੀ ਦਸਾਂ ਕੀ ਕਰਾਏ ਗਿਆ?
ਤੁਸੀ ਲਭੋ ਪਕੜ ਲਿਆਵੋ ਨੀਂ,
ਕੋਈ ਰੁਠੜਾ.........।

ਜੀ ਰਾਤ ਦਿਨੇ ਤੇ ਖਸਦਾ ਹੈ,
ਵਿਚ ਅੱਖੀਆਂ ਦੇ ਉਹ ਵਸਦਾ ਹੈ,
ਫੜਾਂ ਸੁਪਨੇ ਵਿਚ, ਉਹ ਨਸਦਾ ਹੈ,
ਕੋਈ ਪ੍ਰੀਤਮ ਯਾਰ ਮਿਲਾਵੋ ਨੀਂ,
ਕੋਈ ਰੁਠੜਾ.....।

ਕਿਉਂ ਸੱਜਨ ਅੱਤਾਂ ਚਾਈਆਂ ਨੀ
ਕਿਉਂ ਕੋਹੀਆਂ ਜਿੰਦਾਂ ਪਰਾਈਆਂ ਨੀਂ,
ਕਿਉਂ ਮੋਈਆਂ ਮਾਰ ਮੁਕਾਈਆਂ ਨੀਂ,
ਮੈਂ ਭੁਲੀ, ਕੁਲ ਬਖਸ਼ਾਵੋ ਨੀਂ,
ਕੋਈ ਰੁਠੜਾ.....॥

ਮੈਂ ਸੁਣਦੀ ਮਿਠੇ ਬੋਲ ਕੁੜੇ,
ਸ਼ਬਦ ਇਲਾਹੀ, ਅਬੋਲ ਕੁੜੇ,
ਨਾਂ ਦਿਸੇ, ਇਹ ਗੰਢ ਖੋਲ ਕੁੜੇ,
ਕੋਈ ਅਰਸ਼ੀ ਸੁਰਮਾਂ ਪਾਵੋ ਨੀਂ,
ਕੋਈ ਰੁਠੜਾ॥

੮੪