ਪੰਨਾ:ਪ੍ਰੀਤਮ ਛੋਹ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਬੱਦਲ

ਧੂਏਂ ਵਾਂਗੂੰ ਬੱਦਲ ਲਿਸ਼ਕਨ, ਫਿਰਦੇ ਚਾਰ ਚੁਫੇਰੇ।
ਖੱਡਾਂ ਨਾਲੇ ਨੀਰ ਭਰੇ ਲੌ, ਕਰਦੇ ਸ਼ੋਰ ਵਧੇਰੇ।
ਲਟਕ ਮਟਕ ਕੇ ਬੱਦਲ ਤੁਰਦੇ, ਕਰਨ ਕਲੋਲ ਵਧੇਰੇ।
ਹੁਣ ਖਡਾਂ ਵਿਚ ਡੇਰੇ ਲਾਏ, ਪਲ ਵਿਚ ਆਨ ਉਚੇਰੇ॥੧॥

ਡਾਢੀ ਮਨ ਮੋਹਨ ਏ ਸੂਰਤਿ, ਨਰਮ ਮਲੂਕ ਪਿਆਰੀ।
ਪਰੀਆਂ ਹੂਰਾਂ ਵਾਰ ਘਤਾਂ ਮੈਂ, ਨਾਲੇ ਦੁਨੀਆਂ ਸਾਰੀ।
ਚਾਲ ਚਲੰਦੀ ਦਿਲ ਨੂੰ ਲੰਦੀ, ਨਾਲੇ ਮਾਰ ਉਡਾਰੀ।
ਮੈਂ ਵੀ ਚੜ ਅਕਾਸੀਂ ਜਾਵਾਂ, ਪਾਵਾਂ ਜਾਨ ਪਿਆਰੀ॥੨॥

ਬੱਦਲਾਂ ਦੇ ਵਿਚ ਸ਼ੌਹੁ ਵਸੀਂਦਾ, ਨਿਤ ਮੇਰੇ ਮਨ ਵੱਸਦੇ।
ਜਦ ਵਸਦੇ ਸਭ ਲੈ ਜਗ ਵਸਦੇ, ਓਹ ਰੋਵਨ ਏਹ ਹੱਸਦੇ।
ਕੰਮ ਮੇਰਾ ਲੈ ਫੜਿਆ ਏਹਨਾਂ, ਜੀ ਮੇਰੇ ਹੁਣ ਖੱਸਦੇ।
ਇਸ਼ਕ ਗਵਾਈ ਦੂਈ ਅੜੀਓ,ਮਿਲ ਸੰਗ ਵਸਦੇ ਰਸਦੇ॥੩॥

ਖੜੀ ਉਡੀਕਾਂ ਮੈਂ ਸਿਖਾ ਤੇ, ਸ਼ੌਹੁ ਲੈ ਨਦੀ ਕਿਨਾਰੇ।
ਏਹ ਬਾਲਕ ਅੰਞਾਨ ਨਢਾ ਨੀਂ, ਕਰੇ ਕਲੋਲ ਪਿਆਰੇ।
ਹਰੀ ਹਰਿਆਵਲ ਫੁਲਾਂ ਦੇ ਲੈ, ਵੇਖੋ ਨੀ ਦਵਾਰੇ।
ਮੈਂ ਉਡੀਕਾਂ ਖੜੀ ਨਿਮਾਨੀ, ਲਾਕੇ ਹਾਰ ਸ਼ਿੰਗਾਰੇ॥੪॥

ਮੈਂ ਤਤੀ ਵਲ ਨਜ਼ਰ ਨਾ ਘਤੇ, ਭੁਨ ਭੁਨ ਬਿਰਹੋਂ ਸਾੜੇ।
ਕੋਈ ਤਾ ਮੋੜ ਲਿਆਵੇ ਸਈਓ, ਗਲ ਲਾਵਾਂ ਮੈਂ ਪਿਆਰੇ।

੮੮