ਪੰਨਾ:ਪ੍ਰੀਤਮ ਛੋਹ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੇਹੜੇ ਫੁਲਾਂ ਦਾ ਜਿਗਰ ਤੂੰ ਚੂਸਿਆ ਨੀ,
ਚੂਸ ਚਾਸ ਕੇ ਫੇਰ ਉਡ ਜਾਉਨੀ ਏ।
ਫੁਲ ਮੋਹਿੰਦੀ ਗਾਇ ਕੇ ਰਾਗ ਮਿਠੇ,
ਲਾ ਪ੍ਰੀਤ ਤੂੰ ਦਗ਼ਾ ਕਮਾਉਨੀ ਏ।
ਤੈਨੂੰ ਕਹਿਰ ਪੈਸੀ ਰੱਬ ਡਾਢੜੇ ਦਾ,
ਕਿਸੇ ਕੰਮ ਕਮਾਈ ਨਾਂ ਆਉਨੀ ਏ।
ਸਾਰੀ ਉਮਰ ਤੂੰ ਜੋੜਸੈਂ ਸ਼ਹਿਡ ਮਰ ਮਰ,
ਅੰਤ ਹੋਰ ਹੀ ਕਿਸੇ ਲੈ ਖਾਉਨੀ ਏ॥੩॥

੯੧