ਪੰਨਾ:ਪ੍ਰੀਤਮ ਛੋਹ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਓਸ ਦਾ ਮੋਤੀ

ਦੱਸੀਂ ਸਚ ਤੂੰ ਓਸ ਦੇ ਆ ਫੋਹੇ,
ਕਿਥੋਂ ਏ ਸਰੀਰ ਤੂੰ ਪਾਇਆ ਈ?
ਲਿਸ਼ਕੇਂ ਵਾਂਗ ਮੋਤੀ ਲਗਾ ਡਾਲ ਉਤੇ,
ਪੁਠਾ ਕੀ ਏਹ ਰਾਹ ਚਲਾਇਆ ਈ?
ਕਿਸੇ ਨੇਹੀਂ ਦੀ ਅਖ ਦਾ ਤੂੰ ਹੰਝੂ,
ਪਲਕੀਂ ਅਟਕ ਕੇ ਘਰ ਬਨਾਇਆ ਈ।
ਕਿਸੇ ਸੋਹਣੇ ਦੇ ਮੱਥੇ ਦਾ ਤੂੰ ਮੁੜਕਾ,
ਬਣਕੇ ਬੂੰਦ ਤਾਂ ਭਵੀਂ ਠਹਿਰਾਇਆ ਈ॥

ਜਾਂ ਟੂਟਾ ਅਸਮਾਨ ਤੋਂ ਤੂੰ ਤਾਰਾ,
ਜ਼ਿਮੀਂ ਆਨ ਭੌਜਲ ਦਿਖਲਾਇਆ ਈ।
ਮੱਥਾ ਲਾਨ ਆਇਓ ਜਾਂ ਤੂੰ ਨਾਲ ਮੋਤੀ,
ਮੇਰੇ ਯਾਰ ਜੋ ਵਾਲ ਗੁੰਦਾਇਆ ਈ।
ਨਹੀਂ ਏ ਗਲ ਚੰਗੀ ਪੁਤ ਪਾਨੀਆਂ ਦੇ,
ਮੋਤੀ ਤਾਂਈ ਕਿਉਂ ਪਾਣੀ ਕਰਾਇਆ ਈ?
ਮੋਤੀ ਸੋਂਹਵਦਾ ਯਾਰ ਦੇ ਸੀਸ ਉਤੇ,
ਤੂੰ ਡਾਲੀਆਂ ਜੋਬਨ ਵਿਖਾਇਆ ਈ॥

੯੨