ਪੰਨਾ:ਪ੍ਰੀਤ ਕਹਾਣੀਆਂ.pdf/100

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਹਜ਼ਾਦੀ ਦਾ ਜੀਅ ਪਰਚਾਵੇ। ਉਸ ਨੂੰ ਸ਼ਾਹਜ਼ਾਦੀ ਦੇ ਮਿਲਣ ਦੀ ਖੁਲ੍ਹੀ ਡੁੱਲ੍ਹੀ ਆਗਿਆ ਸੀ। ਲਾਲਾਰੁਖ ਨੇ ਉਸ ਦੀ ਬੜੀ ਪ੍ਰਸੰਸਾ ਸੁਣੀ ਸੀ। ਇਕ ਦਿਨ ਉਸ ਨੇ ਕਸ਼ਮੀਰੀ ਕਵੀ ਨੂੰ ਆਪਣੇ ਸਾਹਮਣੇ ਬੁਲਾਣ ਲਈ ਹੁਕਮ ਦਿਤਾ। ਇਕ ਖੂਬਸੂਰਤ ਦਿਲ ਖਿਚਵਾਂ ਨੌਜਵਾਨ ਹੱਥ ਵਿਚ ਸਤਾਰ ਲਈ ਸ਼ਾਹਜਾਦੀ ਸਾਹਮਣੇ ਆ ਹਾਜ਼ਰ ਹੋਇਆ।
ਦੋਹਾਂ ਦੀਆਂ ਨਿਗਾਹਾਂ ਮਿਲੀਆਂ, 'ਤੇ ਮਿਲਦਿਆਂ ਸਾਰ ਸ਼ਾਹਜ਼ਾਦੀ ਦਿਲ-ਜਾਨ ਨਾਲ ਉਸ ਪੁਰ ਫਿਦਾ ਹੋ ਗਈ। ਬੜੇ ਪਿਆਰ ਨਾਲ ਕਵੀ ਨੂੰ ਕੁਝ ਸੁਣਾਨ ਲਈ ਬਿਨੈ ਕੀਤੀ ਗਈ। ਉਧਰ ਸ਼ਾਇਰ ਵੀ ਉਸਦੀਆਂ ਨਿਗਾਹਾਂ ਰੂਪੀ ਤੀਰਾਂ ਦੇ ਪਹਿਲੇ ਵਾਰ ਨਾਲ ਹੀ ਸ਼ਿਕਾਰ ਹੋ ਗਿਆ ਸੀ। ਉਸ ਦੇ ਅੰਦਰ ਤੂਫਾਨ ਮਚ ਗਿਆ। ਕੰਬਦੇ ਹਥਾਂ ਨਾਲ ਸਤਾਰ ਬੰਮ ਕੇ ਤੇ ਗਾਣ ਲਗਾ
"ਦੇਖ ਲੇਤੇ ਹੈਂ, ਲਗੀ ਦਿਲ ਕੀ ਬੁਝਾ ਲੇਤੇ ਹੈਂ।"
ਸ਼ਾਹਜ਼ਾਦੀ ਕਵੀ ਦੀ ਇਸ ਤਾਨ ਪੁਰ, ਉਸਦੇ ਮੋਹਿਕ ਗਾਣੇ ਪੁਰ ਤੇ ਉਸ ਦੇ ਦਿਲਕਸ਼ ਹੁਸਨ ਪਰ ਪਾਗਲ ਜਹੀ ਹੋ ਗਈ। ਉਸਦੇ ਅੰਦਰੋਂ ਹੌਲੀ ਜਿਹੀ ਆਵਾਜ਼ ਉਠੀ-"ਕਾਸ਼ ਕਿ ਮੈਂ ਉਸ ਦੀ ਹੁੰਦੀ, ਤੇ ਉਹ ਮੇਰਾ ਹੁੰਦਾ।"
ਸਫ਼ਰ ਕਟਦਾ ਗਿਆ। ਜਿਥੇ ਕਿਧਰੇ ਰਾਹ ਵਿਚ ਪੜਾ ਹੁੰਦਾ, ਲਾਲਾ ਰੁਖ ਪਿਆਰੇ ਕਵੀ ਨੂੰ ਪਾਸ ਬਿਨਾ ਕੇ ਉਸਦਾ ਗਾਣਾ ਸੁਣਦੀ ਤੇ ਕਿੰਨਾ ਚਿਰ ਦੋਵੇਂ ਇਕ ਦੂਜੇ ਨੂੰ ਅਖਾਂ ਰਾਹੀਂ ਪਿਆਰ ਸੁਨੇਹੇ ਦੇਂਦੇ ਲੈਂਦੇ ਰਹਿੰਦੇ ਅਤੇ ਅਖੀਰ ਇਹ ਕਾਫਲਾ ਲਾਹੌਰ ਆਣ ਪੁਜਾ। ਸ਼ਾਲਾ ਮਾਰ ਦੇ ਸੁੰਦਰ ਤੇ ਰਮਣੀਕ ਬਾਗ ਵਿੱਚ ਉਤਾਰਾ ਕੀਤਾ ਗਿਆ। ਸ਼ਾਹੀ ਹੁਕਮ ਅਨੁਸਾਰ ਸਾਰੀ ਪਾਰਟੀ ਲਈ ਪਹਿਲਾਂ ਹੀ ਤੰਬੂ ਲਗ ਚੁੱਕੇ ਸਨ।
ਇਹ ਦਿਲਕਸ਼ ਬਾਗ ਉਹ ਸੀ, ਜਿਸ ਨੂੰ ਸੀ, ਜਿਸ ਨੂੰ ਜਹਾਂਗੀਰ ਨੇ

-੧੦੦-