ਪੰਨਾ:ਪ੍ਰੀਤ ਕਹਾਣੀਆਂ.pdf/101

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੀ ਪ੍ਰੀਤਮਾ ਨੂਰ ਜਹਾਨ ਲਈ ਲਗਵਾਇਆ ਸੀ। ਔਰੰਗਜ਼ੇਬ ਦੀ ਭੈਣ ਰੋਸ਼ਨਆਰਾ ਇਸੇ ਅਸਥਾਨ ਤੇ ਠਹਿਰੀ ਸੀ। ਬਾਗ ਵਿਚ ਇਸ ਸਮੇਂ ਖਾਸ ਤੌਰ ਤੇ ਕਈ ਤਰ੍ਹਾਂ ਦੇ ਫੁਲ ਲਗਾਏ ਗਏ ਸਨ। ਚਾਂਦਨੀ ਰਾਤ ਦਾ ਸਮਾਂ ਸੀ, ਜਦੋਂ-
"ਚਾਂਦਨੀ ਰਾਤ ਹੋ, ਔਰ ਯਾਰ ਹੋ ਸਾਕੀ,
ਆਜ ਤੋ ਪੀ ਹੀ ਲੇਂਗੇ, ਈਮਾਂ ਰਹੇ ਯਾ ਨਾ ਰਹੇ।"
ਲਾਲਾਰੁਖ ਆਪਣੇ ਤੰਬੂ ਤੋਂ ਨਿਕਲ ਕੇ ਇਸ ਸੁਹਾਵਣੇ ਦ੍ਰਿਸ਼ ਨੂੰ ਵੇਖ ਰਹੀ ਸੀ। ਉਸ ਦੇ ਹਿਰਦੇ ਵਿਚ ਤਰ੍ਹਾਂ ਤਰ੍ਹਾਂ ਦੇ ਭਾਵ ਉਠ ਰਹੇ ਸਨ, ਉਹ ਸੋਚ ਰਹੀ ਸੀ - "ਜੇ ਇਹ ਦੇਸ਼ ਪਰੀਆਂ ਦਾ ਹੁੰਦਾ, ਅਜ ਮੈਂ ਤੇ ਉਹ ਕਸ਼ਮੀਰੀ ਗਾਇਕ ਇਕ ਦੂਜੇ ਦੇ ਗਲ ਵਿਚ ਬਾਹਵਾਂ ਪਾ ਕੇ ਇਕ ਝਰਨੇ ਪਾਸ ਬੈਠੇ ਹੁੰਦੇ, ਤੇ ਪਰੀਆ ਅਸਾਂ ਦੋਹਾਂ ਨੂੰ ਆਪਣੇ ਰਾਗ ਰੰਗ ਨਾਲ ਪ੍ਰਸੰਨ ਕਰਨ ਦੇ ਯਤਨ ਵਿਚ ਹੁੰਦੀਆਂ, ਤਾਂ ਕੈਸਾ ਚੰਗਾ ਰਹਿੰਦਾ। ਫਿਰ ਕਿਤਨਾ ਸਵਾਦ ਆਉਂਦਾ ਇਸ ਸ਼ਾਲਾਮਾਰ ਬਾਗ ਵਿਚ।" ਉਸ ਨੇ ਆਪਣੀ ਨੌਕਰਾਣੀ ਨੂੰ ਬੁਲਾ ਕੇ ਕਿਹਾ-"ਜ਼ਰਾ ਉਸ ਕਸ਼ਮੀਰੀ ਕਵੀ ਨੂੰ ਤਾਂ ਬੁਲਾਓ।"
ਥੋੜੀ ਦੇਰ ਨੂੰ ਕਵੀ ਲਾਲ ਰੁਖ ਦੇ ਸਾਹਮਣੇ ਆ ਖੜੋਤਾ। ਲਾਲਾ ਰੁਖ ਨੇ ਪਿਆਰ ਭਰੀ ਤਕਣੀ ਨਾਲ ਵੇਖਿਆ ਅਖਾ ਮਿਲਦਿਆਂ ਸਾਰ, ਉਸਦੀਆਂ ਨਿਗਾਹਾਂ ਝੁਕ ਗਈਆਂ। ਉਹ ਦਿਲ ਵਿਚ ਸੋਚ ਰਹੀ ਸੀ ਮੈ ਜਿੰਨਾ ਪਿਆਰ ਇਸ ਨੂੰ ਕਰਦੀ ਹਾਂ, ਕੀ ਉਨਾਂ ਇਹ ਵੀ ਮੈਨੂੰ ਕਰਦਾ ਹੈ? ਇਸ ਖਿਆਲ ਦੇ ਆਉਂਦਿਆਂ ਹੀ ਉਸ ਕਿਹਾ-"ਕਵੀ! ਕੋਈ ਗਾਣਾ ਸਣਾਉ।"
ਕਵੀ ਨੇ ਸਤਾਰ ਸੰਭਾਲੀ ਤੇ ਕੋਮਲ ਸੁਰੀਲੀ ਆਵਾਜ਼ ਵਿਚ ਗਾਣ ਲਗਾ-"ਦੇਖ ਲੇਤੇ ਹੈਂ, ਲਗੀ ਦਿਲ ਕੀ ਬੁਝਾ ਲੇਤੇ ਹੈਂ।"
ਲਾਲਾ ਰੁੱਖ ਸੁਣ ਸੁਣ ਮਸਤੀ ਵਿਚ ਝੂਮਦੀ ਜਾਂਦੀ ਸੀ। ਉਸਦਾ ਦਿਲ ਕਵੀ ਦੀ ਪਿਆਰ ਭਠੀ ਪੁਰ ਚੜ੍ਹ ਚੁੱਕਾ ਸੀ। ਉਸ

-੧੦੧-