ਪੰਨਾ:ਪ੍ਰੀਤ ਕਹਾਣੀਆਂ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ਪ੍ਰੇਮ ਭਾਵ ਨਾਲ ਪੁਛਿਆ "ਕਵਿ! ਤੁਹਾਡਾ ਨਾਂ ਕੀ ਹੈ?',
ਕਵੀ ਨੇ ਸਤਾਰ ਪਰੇ ਰੱਖਦੇ ਹੋਏ ਕਿਹਾ-"ਇਬਰਾਹੀਮ ਹਜ਼ੂਰ!"
ਦੂਜੀ ਸਵੇਰ ਨੂੰ ਫਿਰ ਇਹ ਕਾਫਲਾ ਕਸ਼ਮੀਰ ਵਲ ਤੁਰ ਪਿਆ। ਲਾਹੌਰੋਂ ਹੀ ਪਤਾ ਲਗ ਗਿਆ ਸੀ ਕਿ ਕਸ਼ਮੀਰ ਵਿਚ ਲਾਲਾ ਰੁਖ ਦੇ ਸਵਾਗਤ ਲਈ ਬੜੇ ਜ਼ੋਰ ਸ਼ੋਰ ਨਾਲ ਤਿਆਰੀ ਹੋ ਰਹੀ ਹੈ। ਇਸ ਨਾਲ ਸ਼ਾਹਜ਼ਾਦੀ ਨੂੰ ਬੜਾ ਦੁਖ ਹੋਇਆ।
ਕਾਫ਼ਲਾ ਲਾਹੌਰੋਂ ਜਿਉਂ ਜਿਉਂ ਅਗੇ ਵਧਦਾ ਜਾ ਰਿਹਾ ਸੀ, ਸ਼ਾਹਜ਼ਾਦੀ ਦਾ ਦਿਲ ਬੈਠਦਾ ਜਾ ਰਿਹਾ ਸੀ। ਉਸ ਦੇ ਹਿਰਦੇ ਵਿਚ ਕਸ਼ਮੀਰੀ ਕਵੀ ਦੀ ਪਿਆਰ ਤਸਵੀਰ ਉਕਰੀ ਜਾ ਚੁਕੀ ਸੀ। ਉਹ ਉਸ ਨੂੰ ਭੁੱਲ ਜਾਣ ਦੀ ਬੜੀ ਕੋਸ਼ਸ਼ ਕਰਦੀ, ਤੇ ਸੋਚਦੀ ਕਿ ਜਿਸ ਚੀਜ਼ ਪੁਰ ਆਪਣਾ ਕੋਈ ਅਧਿਕਾਰ ਨਹੀਂ ਉਸ ਨੂੰ ਕਿਉ ਦਿਲ ਵਿਚ ਥਾਂ ਦਿਤੀ ਜਾਵੇ, ਉਸ ਦੀ ਆਸ ਹੀ ਦਿਲੋਂ ਹਟਾ ਦੇਣੀ ਚਾਹੀਦੀ ਹੈ।
ਇਸ ਤਰ੍ਹਾਂ ਦੀਆਂ ਕਈ ਚਿੰਤਾਂਆ ਨੇ ਉਸ ਦੇ ਹਿਰਦੇ ਵਿਚ ਥਾਂ ਮਲ ਲਈ ਸੀ। ਉਹ ਦਿਨ ਬਦਿਨ ਇਸੇ ਫਿਕਰ ਵਿਚ ਘੁਲਦੀ ਜਾ ਰਹੀ ਸੀ। ਉਸਦਾ ਰੰਗ ਪੀਲਾ ਪੈ ਗਿਆ, ਉਸਦੀਆਂ ਕਲੀਆ ਵਾਂਗ ਗੁਲਾਬੀ ਗਲਾਂ ਦੀ ਲਾਲੀ ਉਡਦੀ ਜਾ ਰਹੀ ਸੀ। ਉਸਨੇ ਸੋਚਿਆ-ਕਿਉਂ ਨਾ ਇਬਰਾਹੀਮ ਨੂੰ ਭੁਲ ਜਾਵਾਂ। ਉਸ ਨੂੰ ਵਾਰ ਵਾਰ ਆਪਣੇ ਸਾਹਮਣੇ ਬੁਲਾ ਕੇ ਆਪਣੀ ਪ੍ਰੇਮ ਭਠੀ ਵਿਚ ਹੋਰ ਅਗ ਝੋਕ ਰਹੀ ਹਾਂ। ਜੋ ਉਸ ਨੂੰ ਆਪਣੇ ਸਾਹਮਣੇ ਹੀ ਨਾ ਆਉਣ ਦਿਆਂਗੀ ਤਾਂ ਸ਼ਾਇਦ ਦਿਲ ਦਾ ਭਾਰ ਹੌਲਾ ਹੋ ਸਕੇ। ਹੁਣ ਆ ਕੋਸ਼ਿਸ਼ ਕਰਾਂਗੀ, ਕਿ ਉਸ ਨੂੰ ਆਪਣੇ ਪਾਸ ਨਾ ਬਲਾਵਾਂ। " ਕਵੀ ਦਾ ਸ਼ਾਹਜ਼ਾਦੀ ਪਾਸ ਅਚਾਨਕ ਆਣਾ ਜਾਣਾ ਬੰਦ ਹੋ ਗਿਆ।
ਜਦ ਕਾਫਲਾ ਹਸਨ ਅਬਦਾਲ ਦੀ ਵਾਦੀ ਨੂੰ ਪਾਰ ਕਰ

-੧੦੨-