ਪੰਨਾ:ਪ੍ਰੀਤ ਕਹਾਣੀਆਂ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿੰਦਿਆਂ ਹੋਇਆਂ ਕਿਹਾ-"ਇਹ ਰਾਜਦੂਤ ਉਸ ਦਾ ਪੁਰਾਣਾਂ ਜਾਣੂ ਹੈ, ਤੇ ਇਸ ਪੁਰ ਉਸ ਦੀ ਬੜੀ ਸ਼ਰਧਾ ਸੀ। ਇਸੇ ਲਈ ਉਸ ਨੇ ਅਪਣੇ ਪ੍ਰੇਮੀ ਬਾਰੇ-ਜਿਹੜਾ ਇਟਲੀ ਦੀ ਇਕ ਉਚ ਹਸਤੀ ਹੈ-ਸਭ ਕੁਝ ਉਸ ਨੂੰ ਇਸ ਸ਼ਰਤ ਤੇ ਦਸਿਆ, ਕਿ ਉਹ ਕਿਸੇ ਪਾਸ ਜ਼ਿਕਰ ਨਹੀਂ ਕਰੇਗਾ। ਪਰ ਰਾਜਦੂਤ ਨੇ ਉਸ ਨਾਲ ਵਿਸ਼ਵਾਸ-ਘਾਤ ਕਰਕੇ ਸਭ ਕੁਝ ਪ੍ਗਟ ਕਰ ਦਿਤਾ ਹੈ। ਜਿਸ ਕਾਰਨ ਉਹ ਆਪਣੇ ਪ੍ਰੇਮੀ ਦੇ ਪਿਆਰ ਤੋਂ ਠੁਕਰਾ ਦਿਤੀ ਗਈ।"
ਇਸ ਸੁੰਦਰੀ ਦਾ ਵਿਆਹ ਫੇਟਿਯਰ ਨਾਂ ਦੇ ਨੌਜਵਾਨ ਨਾਲ ਹੋ ਚੁੱਕਾ ਸੀ, ਪਰ ਕੁਝ ਚਿਰ ਪਿਛੋਂ ਦੋਹਾਂ ਨੇ ਇਕ ਦੂਜੇ ਨੂੰ ਤਲਾਕ ਦੇ ਦਿਤਾ। ਇਸ ਪਿਛੋਂ ਉਸ ਨੇ ਚਿਤ੍ਰਕਾਰ ਫ਼ਿਲਮ ਐਕਟਰੈਸ ਤੇ ਲੇਖਕਾ ਦੇ ਰੂਪ ਵਿਚ ਕਈ ਸਾਲ ਬੜੇ ਆਰਾਮ ਨਾਲ ਗੁਜ਼ਾਰੇ। ਫਿਰ ਉਹ ਇਕ ਮਸ਼ਹੂਰ ਅਖ਼ਬਾਰੀ ਰੀਪੋਰਟਰ ਬਣ ਗਈ। ਇਸੇ ਹੈਸੀਅਤ ਵਿਚ ਉਸ ਦੀ ਮੁਲਾਕਾਤ ਇਟਲੀ ਦੇ ਡਿਕਟੇਟਰ ਮੋਸੋਲੀਨੀ ਨਾਲ ਹੋਈ। ਇਸ ਪਿਛੋਂ ਕਈ ਵਾਰ ਦੋਹਾਂ ਦਾ ਮੇਲ ਹੁੰਦਾ ਰਿਹਾ। ਉਸ ਨੇ ਮੋਸੋਲੀਨੀ-ਸੰਸਾਰ ਭਰ ਵਿਚ ਜਾਗਰਤ ਪੈਦਾ ਕਰਨ ਵਾਲਾ ਸਭ ਤੋਂ ਵਡਾ ਮਨੁਖ ਦੇ ਹੈਡਿੰਗ ਨਾਲ ਵਿਕ ਮਜ਼ਮੂਨ ਅਖ਼ਬਾਰਾਂ ਵਿੱਚ ਛਪਵਾਇਆ। ਫੋਂਟੇਜ ਨੇ ਆਪਣੇ ਦੋਸਤਾਂ ਨਾਲ ਵੀ ਜ਼ਿਕਰ ਕੀਤਾ ਸੀ, ਕਿ ਮੋਸੋਲੀਨੀ ਨਾਲ ਉਸ ਦਾ ਪ੍ਰੇਮ ਹੈ, ਪਰ ਜਦ ਮੋਸੋਲੀਨੀ ਨੂੰ ਇਹ ਖ਼ਬਰ ਪੁਜੀ, ਤਾਂ ਉਹ ਸਖਤ ਘਬਰਾਇਆ, ਪ੍ਰੇਮਕਾ ਨੂੰ ਵੀ ਅਫ਼ਸੋਸ ਹੋਇਆ। ਇਸੇ ਨਿਰਾਸਤਾ ਦੇ ਕਾਰਨ ਉਸ ਨੇ ਖੁਦਕਸ਼ੀ ਦਾ ਇਰਾਦਾ ਕੀਤਾ। ਉਸ ਨੇ ਜ਼ਹਿਰ ਵੀ ਪੀ ਲਿਆ, ਪਰ ਡਾਕਟਰੀ ਸਹਾਇਤਾ ਵਕਤ ਸਿਰ ਪੁਜ ਜਾਣ ਕਰਕੇ ਉਸਦੀ ਜਾਨ ਬਚ ਗਈ-ਉਹ ਇਸ ਹਾਲਤ ਵਿਚ ਹਸਪਤਾਲ ਵਿਚ ਪਈ ਸੀ ਕਿ ਪੁਲਸ ਨੇ ਉਸ ਦੀ ਤਲਾਸ਼ੀ ਲਈ। ਜਿਸ ਵਿਚ ਮੋਸੋਲੀਨੀ ਦੀਆਂ ਵਖੋ ਵਖਰੀਆ ੩੦੦ ਦੇ ਕਰੀਬ ਤਸਵੀਰਾਂ ਪੁਲਸ ਦੇ ਹਥ

-੧੦੬-