ਸਮੱਗਰੀ 'ਤੇ ਜਾਓ

ਪੰਨਾ:ਪ੍ਰੀਤ ਕਹਾਣੀਆਂ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ਼ਕ ਪੁਰ ਜ਼ੋਰ ਨਹੀਂ, ਇਹ ਉਹ ਆਤਸ਼ ਹੈ 'ਗ਼ਾਲਬ'
ਜੋ ਲਗਾਇਆਂ ਨਾ ਲਗੇ, ਤੇ ਬੁਝਾਇਆਂ ਨਾ ਬੁਝੇ।

ਉਧਰ ਜੈ ਚੰਦ ਇਸਦੇ ਖੂਨ ਦਾ ਪਿਆਸਾ, ਇਸ ਬਹਾਦਰ ਰਾਜਪੂਤ ਨਾਲ ਇਜ਼ਤ ਜੋੜਨਾ ਤਾਂ ਦੂਰ ਰਿਹਾ, ਉਸਦਾ ਨਾਂ ਲੈਣਾ ਵੀ ਪਾਪ ਸਮਝਦਾ ਸੀ। ਇਸੇ ਕਰ ਕੇ ਪ੍ਰਿਥੀ ਰਾਜ, ਦੁਸ਼ਮਣ ਦੀ ਬੇਟੀ ਨੂੰ ਭੁਲ ਜਾਣਾ ਚਾਹੁੰਦਾ ਸੀ, ਪਰ ਇਹ ਅੱਗ ਜੇ ਇਕੋ ਪਾਸੇ ਲਗੀ ਹੁੰਦੀ ਤਾਂ ਸ਼ਾਇਦ ਕੁਝ ਠੰਡੀ ਵੀ ਪੈ ਜਾਂਦੀ। ਜਿਸ ਇਸ਼ਕ-ਭਠੀ ਵਿਚ ਪ੍ਰਿਥੀ ਰਾਜ ਪਿਆ ਤੜਪ ਰਿਹਾ ਸੀ ਉਸੇ ਵਿਚ ਸੰਜੋਗਤਾ ਸੜਦੀ ਜਾ ਰਹੀ ਸੀ। ਅਖੀਰ ਚਿੱਠੀ ਪੱਤਰ ਦਾ ਇਕ ਢੰਗ ਕਢ ਲਿਆ ਗਿਆ। ਰਾਜਪੂਤ ਨੌਜਵਾਨ ਨੂੰ ਆਪਣੀ ਪ੍ਰੇਮਿਕਾ ਦੇ ਪਹਿਲੇ ਪੱਤ੍ਰ ਨੇ ਹੀ ਯਕੀਨ ਦੁਆ ਦਿਤਾ, ਕਿ ਸੰਜੋਗਤਾ ਨੂੰ ਉਸ ਤੋਂ ਘਟ ਵਿਛੋੜੇ ਦੀ ਪੀੜ ਨਹੀਂ ਤੜਪਾ ਰਹੀ। ਪ੍ਰੀਤਮ ਨੇ ਜਵਾਬ ਦਿਤਾ:—

"ਪਿਆਰੀ ਮ੍ਰਿਤਮਾ! ਮੈਂ ਪਹਿਲੀ ਨਜ਼ਰੇਂ ਹੀ ਆਪਣੀ ਦੇਵੀ ਦੀ ਭੇਟ ਆਪਣਾ ਦਿਲ ਚੜ੍ਹਾ ਚੁਕਾ ਹਾਂ। ਮੈਂ ਜਿਸ ਦੇਵੀ ਦੀ ਚੌਵੀ ਘੰਟੇ ਪੂਜਾ ਕਰਦਾ ਹਾਂ, ਉਸਨੂੰ ਅਪਨਾਣ ਲਈ ਕਿਸੇ ਕੁਰਬਾਨੀ ਤੋਂ ਪਿਛੇ ਨਹੀਂ ਹਟਾਂਗਾ।

ਤੁਹਾਡਾ ਪ੍ਰੇਮੀ—
ਪ੍ਰਿਥੀ ਰਾਜ"

ਇਸ ਚਿੱਠੀ ਦਾ ਜੈ ਚੰਦ ਨੂੰ ਪਤਾ ਲਗ ਗਿਆ। ਉਹ ਸੁਣਦਿਆਂ ਸਾਰ ਤੜਫ ਉਠਿਆ। ਜਿਹੜਾ ਦੁਸ਼ਮਣ ਉਸਦੇ ਖੂਨ ਦਾ ਪਿਆਸਾ ਹੋਵੇ, ਉਸ ਨਾਲ ਉਸਦੀ ਬੇਟੀ ਪ੍ਰੇਮ ਕਰੇ, ਇਹ ਕਦੀ ਨਹੀਂ ਹੋ ਸਕਦਾ। ਉਸ ਨੇ ਸੰਜੋਗਤਾ ਨੂੰ ਕਿਲ੍ਹੇ ਵਿਚ ਕੈਦ ਕਰ ਦਿਤਾ। ਸਿਵਾਏ ਉਸਦੀ ਨਿਜੀ ਸਖੀ ਕਰਨਾਟਕੀ ਦੇ ਚਿੜੀ ਤਕ ਵੀ ਕਿਲ੍ਹੇ ਵਿਚ ਪਰ ਨਹੀਂ ਸੀ ਮਾਰ ਸਕਦੀ। ਕਰਨਾਟਕੀ ਉਸਨੂੰ ਪ੍ਰਸੰਨ ਰਖਣ ਲਈ ਹਰ ਹੀਲਾ ਕਰ ਗੁਜ਼ਰਣ ਲਈ ਤਿਆਰ ਸੀ। ਉਸਨੇ ਬੜੇ ਯਤਨਾਂ

-੧੧-