ਪੰਨਾ:ਪ੍ਰੀਤ ਕਹਾਣੀਆਂ.pdf/113

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ਨੂਰਜਹਾ ਦੀ ਚੰਗੀ ਆਓ-ਭਗਤ ਕੀਤੀ, ਤੇ ਉਸ ਦੇ ਦਿਲ ਤੇ ਆਪਣੀ ਰਬ ਤੀਕ ਰਸਾਈ ਦਾ ਪੂਰਾ ਪੂਰਾ ਸਿਕਾ ਬਿਠਾ ਦਿਤਾ। ਨੂਰਜਹਾ ਨੇ ਦੁਨੀਆਂ ਵਿਚ ਆਪਣਾ ਨਾਂ ਸਦਾ ਲਈ ਅਮਰ ਰਹਿਣ ਦੀ ਬਿਨੇ ਕੀਤੀ। ਸਾਂਈ ਨੇ ਬੜੇ ਯਕੀਨ ਨਾਲ ਕਿਹਾ, ਕਿ ਉਸਦੇ ਮਨ ਦੀ ਮੁਰਾਦ ਪੂਰੀ ਹੋ ਕੇ ਰਹੇਗੀ। ਗਲਾਂ ਗਲਾਂ ਵਿਚ ਉਸ ਨੇ ਬਾਦਸ਼ਾਹ ਨੂੰ ਮਿਲਣ ਦੀ ਇਛਾ ਪ੍ਰਗਟ ਕੀਤੀ, ਜਿਸ ਨੂੰ ਨੂਰਜਹਾਂ ਨੇ ਆਪਣੇ ਧੰਨ ਭਾਗ ਸਮਝ ਕੇ ਪ੍ਰਵਾਨ ਕੀਤਾ। ਸੋ ਦੋਵੇਂ ਰਾਜ ਮਹਿਲ ਵਿਚ ਜਹਾਂਗੀਰ ਨੂੰ ਮਿਲਣ ਆ ਗਏ।
ਰਾਤ ਦਾ ਸਮਾ ਸੀ। ਨੌ ਕੁ ਵਜੇ ਦਾ ਵਕਤ ਹੋਵੇਗਾ, ਸ਼ਰਾਬ ਦੀ ਬੋਤਲ ਹਥ ਵਿਚ ਫੜੀ ਨਸ਼ੇ ਵਿਚ ਚੂੂਰ ਜਹਾਂਗੀਰ ਆਪਣੇ ਕਮਰੇ ਵਿੱਚ ਇਕ ਤਖ਼ਤ ਦੇ ਸਹਾਰੇ ਬੈਠਾ ਹੋਇਆ ਸੀ। ਨੂਰਜਹਾਂ ਦੇ ਫਕੀਰ ਨੂੰ ਨਾਲ ਲਈ, ਕਮਰੇ ਵਿਚ ਦਾਖਲ ਹੋਈ। ਜਹਾਂਗੀਰ ਉਨ੍ਹਾਂ ਨੂੰ ਆਉਂਦਿਆਂ ਵੇਖਿਆ, ਪਰ ਉਸ ਦੀ ਇਜ਼ਤ ਲਈ ਹੀ ਤਾਂ ਕੋਈ ਅਦਬ ਅਦਾਬ ਕੀਤਾ, ਤੇ ਨਾ ਹੀ ਆਪਣੀ ਥਾਂ ਤੋਂ ਹਿਲੇਆ। ਉਹ ਉਸੇ ਤਰ੍ਹਾਂ ਗਲਾਸ ਤੇ ਗਲਾਸ ਚੜਾਂਦਾ ਰਿਹਾ। ਨੂਰਜਹਾਂ ਬੜੀ ਹੈਰਾਨ ਹੋਈ, ਤੇ ਉਸ ਨੇ ਬਾਦਸ਼ਾਹ ਨੂੰ ਜਾਦ ਕਰਾਇਆ, ਕਿ ਉਸ ਸਾਹਮਣੇ ਇਕ ਪਹੁੰਚ ਵਾਲੇ ਫਕੀਰ ਖੜੋਤੇ ਹਨ, ਜਿਨ੍ਹਾਂ ਦੀ ਉਸ ਨੂੰ ਇਜ਼ਤ ਕਰਨੀ ਚਾਹੀਦੀ ਹੈ।

ਸ਼ਾਹ ਉਸੇ ਤਰਾਂ ਬੈਠਾ ਰਿਹਾ ਤੇ ਬੜੀ ਲਾਪਰਵਾਹੀ ਨਾਲ ਕਿਹਣ ਲਗਾ-"ਪਹੁੰਚ ਵਾਲੇ ਫਕੀਰਾਂ ਦੇ ਸਭ ਸਾਥੀ ਨਰਕ ਕੁੰਡ ਪਹੁੰਚਾ ਦਿੱਤੇ ਗਏ ਹਨ, ਤੇ ਹੁਣ ਇਨ੍ਹਾਂ ਫਕੀਰ ਹੋਰਾਂ ਦੀ ਵਾਰੀ ਹੈ।" ਇਹ ਕਹਿੰਦਿਆਂ ਸਾਰ ਉਸ ਦੀਆਂ ਭਵਾਂ ਤਣੀਆਂ ਗਈਆਂ। ਪ੍ਰਰਸ਼ੀਆ ਦੇ ਸ਼ਾਹ ਦੇ ਪੈਰਾਂ ਹੇਠੋਂ ਜ਼ਿਮੀਂ ਨਿਕਲ ਗਈ! ਉਸ ਨੂੰ ਯਕੀਨ ਹੋ ਗਿਆ, ਕਿ ਹੁਣ ਉਸ ਦੀ ਖੈਰ ਨਹੀਂ। ਝਟ ਉਸਦਾ ਹਥ ਕਟਾਰ ਦੀ ਮੁਠ ਤੇ ਜਾ ਪਿਆ, ਪਰ ਸ਼ਹਿਨਸ਼ਾਹ ਨੇ

-੧੧੩-