ਪੰਨਾ:ਪ੍ਰੀਤ ਕਹਾਣੀਆਂ.pdf/114

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਦੇ ਕੁਝ ਕਰਨ ਤੋਂ ਪਹਿਲਾਂ ਹੀ ਤਾੜ ਲਿਆ ਸੀ, ਇਸ ਲਈ ਉਸ ਦਾ ਉਹ ਹਥ ਵਿਚਕਾਰੋਂ ਹੀ ਫੜ ਲਿਆ। ਨੂਰਜਹਾਂ ਹੈਰਾਨ ਹੋਈ ਕਦੀ ਸ਼ਹਿਨਸ਼ਾਹ ਵਲ ਤੇ ਕਦੀ ਸਾਂਈ ਜੀ ਵੱਲ ਬਿਟ ਬਿਟ ਵੇਖ ਰਹੀ ਸੀ।
ਜਹਾਂਗੀਰ ਕੜਕਵੀਂ ਅਵਾਜ਼ ਵਿਚ ਬੋਲਿਆਂ ਸਾਹ ਸਾਹਿਬ! ਤੁਸੀਂ ਇਸ ਖਾਦਮ ਨੂੰ ਸਮਝ ਨਹੀਂ ਸਕੇ। ਤੈਮੂਰ ਲਿੰਗ ਦੇ ਖਾਨਦਾਨ ਵਿਚ ਹੀਜੜੇ ਨਹੀਂ ਹੁੰਦੇ। ਪਰਸ਼ੀਆ ਤੋਂ ਜਿਸ ਸਲਤਨਤ ਪੁਰ ਤੁਸੀਂ ਧਾਵਾ ਕਰਨ ਦਾ ਇਰਾਦਾ ਕਰ ਰਹੇ ਹੋ,ਉਸ ਦੇ ਸ਼ਰਾਬੀ ਕਹੇ ਜਾਣ ਵਾਲੇ ਸ਼ਹਿਨਸ਼ਾਹ ਦੀਆਂ ਦੋ ਉਂਗਲਾ ਤਾਂ ਮਰੋੜ ਵੇਖੋ, ਤਾਂ ਜੋ ਤੁਹਾਨੂੰ ਉਸਦੀ ਤਾਕਤ ਦਾ ਪਤਾ ਲਗ ਸਕੇ।"
ਸਾਈਂ ਹੋਰਾਂ ਦੇ ਬਦਨ ਵਿਚ ਕਟੋ ਤਾਂ ਲਹੂ ਨਹੀਂ। ਪਥਰ ਦੇ ਬੁਤ ਵਾਂਗ ਜਮ ਕੇ ਖੜੋ ਗਿਆ। ਉਸਦਾ ਜੀ ਕਰਦਾ ਸੀ ਕਿ ਜੇ ਧਰਤੀ ਵਿਹਲ ਦੇਵੇ, ਤਾਂ ਸਮਾ ਜਾਵੇ, ਤੇ ਜਾਂ ਨਠ ਕੇ ਇੱਕ ਦਮ ਮੱਹਲ ਚੋਂ ਬਾਹਰ ਹੋ ਜਾਵੇ। ਪਰ ਸਾਹਮਣੇ ਹਿੰਦ ਦਾ ਸ਼ਾਹਿਨਸ਼ਾਹ ਬੈਠਾ ਸੀ, ਤੇ ਕਮਰੇ ਨੂੰ ਬੇ-ਗਿਣਤ ਫੌਜੀ ਘੇਰੀ ਖਲੋਤੇ ਸਨ। ਮਜਬੂਰ ਹੋ ਕੇ ਉਸ ਨੂੰ ਬਾਦਸ਼ਾਹ ਦੀਆਂ ਦੋ ਉਂਗਲਾਂ ਪੁਰ ਆਪਣੀ ਤਾਕਤ ਅਜ਼ਮਾਈ ਕਰਨੀ ਪਈ, ਪਰ ਉਹ ਇਸ ਵਿੱਚ ਅਸਫਲ ਰਿਹਾ। ਉਸ ਨੂੰ ਇਸ ਹਾਲਤ ਵਿਚ ਵੇਖ ਕੇ ਲਿਆ ਸ਼ਾਹ ਸਾਹਿਬ! ਇਹ ਖਿਆਲ ਦਿਲੋ ਕਢ ਦਿਓ,ਹਾਂ ਕੋਈ ਤੀਵੀਂ ਇਨੀ ਵੱਡੀ ਹਕੂਮਤ ਚਲਾ ਰਹੀ ਹੈ। ਅਕਬਰ ਦਾ ਬੇਟਾ ਇਤਨਾ ਨਿਕੰਮਾ ਨਹੀਂ, ਕਿ ਉਹ ਆਪਣੇ ਮੁਲਕ ਦੇ ਦੁਸ਼ਮਣਾ ਦਾ ਪਤਾ ਨਾ ਰਖਦਾ ਹੋਵੇ। ਤੁਹਾਡੇ ਆਪਣੇ ਮੁਲਕਾਂ ਰਵਾਨਾ ਹੋ ਤੋਂ ਚਾਰ ਦਿਨ ਪਹਿਲਾਂ ਮੈਨੂੰ ਇਹ ਸਾਰੀ ਖ਼ਬਰ ਮਿਲ ਗਈ ਸੀ ਤੁਹਾਡੇ ਆਸਣ ਵਾਲੇ ਬਾਗ ਤੋਂ ਲੈ ਕੇ ਜਨਾਨ ਖਾਨੇ ਤੀਕ ਮੇਰੀ ਖ਼ੁਫੀਆ ਪੁਲੀਸ ਤੁਹਾਡੀ ਕੜੀ ਨਿਗਰਾਨੀ ਕਰ ਰਹੀ ਹੈ, ਜਿਹੜੀ

-੧੧੪-