ਨਾਲ ਇਸ ਕੜੀ ਨਿਗਰਾਨੀ ਹੇਠਾਂ ਵੀ ਦੋਹਾਂ ਪ੍ਰੇਮੀਆਂ ਦੇ ਮੇਲ ਦਾ ਰਾਹ ਕੱਢ ਲਿਆ। ਬਾਕਾਇਦਾ ਪਿਆਰ ਡੁਬੀਆਂ ਚਿਠੀਆਂ ਆਂਂਦੀਆਂ ਜਾਂਦੀਆਂ, ਪਰ ਜੈੈੈੈ ਚੰਦ ਨੂੰ ਇਸਦਾ ਕੁਝ ਪਤਾ ਨਾ ਲਗਦਾ।
ਜੈ ਚੰਦ ਛੇਤੀ ਤੋਂ ਛੇਤੀ ਸੰਜੋਗਤਾ ਦੀ ਸ਼ਾਦੀ ਕਰ ਦੇਣੀ ਚਾਹੁੰਦਾ ਸੀ ਤਾਂ ਜੋ ਉਸਦੀ ਪੁਤਰੀ ਆਪਣੇ ਪ੍ਰੇਮੀ ਨੂੰ ਭੁਲ ਜਾਵੇ। ਪਰ ਕੀ ਇਸ਼ਕ ਦੀ ਅੱਗ ਇਕ ਵਾਰੀ ਲਗ ਕੇ ਬੁਝ ਸਕਦੀ ਹੈ? ਇਸ ਦਾ ਉਸਨੂੰ ਪਤਾ ਨਹੀਂ ਸੀ। ਉਸਨੇ ਸੰਜੋਗਤਾ ਦੇ ਸੁਯੰਬਰ ਦਾ ਹੁਕਮ ਦਿਤਾ। ਦੂਰ ਨੇੜੇ ਦੇ ਸਾਰੇ ਬਹਾਦਰ ਸ਼ਹਿਜ਼ਾਦਿਆਂ ਨੂੰ ਆਪਣੀ ਕਿਸਮਤ ਅਜ਼ਮਾਈ ਲਈ ਸਦਾ-ਪਤ੍ਰ ਘਲਿਆ ਗਿਆ। ਇਕ ਆਲੀਸ਼ਾਨ ਦਰਬਾਰ ਸਜਾਣ ਦਾ ਹੁਕਮਦੇ ਦਿਤਾ ਗਿਆ, ਤੇ ਉਸ ਦਰਵਾਜ਼ੇ ਅਗੇ ਜਿਸ ਰਾਹੀਂ ਸਾਰਿਆਂ ਨੇ ਦਰਬਾਰ ਵਿਚ ਦਾਖਲ ਹੋਣਾ ਸੀ, ਪ੍ਰਿਥੀ ਰਾਜ ਦਾ ਬੁਤ ਬਣਵਾ ਕੇ ਰਖ ਦਿਤਾ ਗਿਆ, ਤਾਂ ਜੋ ਉਸਨੂੰ ਸਾਰੀ ਦੁਨੀਆਂ ਸਾਹਮਣੇ ਜ਼ਲੀਲ ਕੀਤਾ ਜਾ ਸਕੇ, ਤੇ ਉਸਨੂੰ ਪਤਾ ਲਗ ਸਕੇ, ਕਿ ਪ੍ਰਿਥੀ ਰਾਜ ਦਾ ਦਰਜਾ ਇਕ ਦਰਬਾਨ ਤੋਂ ਵਧ ਨਹੀਂ ਹੋ ਸਕਦਾਂ, ਤੇ ਦਰਬਾਨ ਨੂੰ ਆਪਣੀ ਪੁਤ੍ਰੀ ਜੈ ਚੰਦ ਦੇਣ ਲਈ ਤਿਆਰ ਨਹੀਂ ਸੀ।
ਜਦ ਸੰਜੋਗਤਾ ਨੂੰ ਇਸ ਸਾਰੀ ਗਲ ਦਾ ਪਤਾ ਲਗਾ ਤਾਂ ਉਸਨੂੰ ਬੜਾ ਖੇਦ ਹੋਇਆ, ਪਰ ਉਸਨੇ ਸਿਰ ਧੜ ਦੀ ਬਾਜ਼ੀ ਲਾ ਦੇਣ ਦਾ ਫੈਸਲਾ ਕਰ ਲਿਆ ਸੀ, ਕਿ ਉਹ ਸ਼ਾਦੀ ਕਰੇਗੀ ਤਾਂ ਪ੍ਰਿਥੀ ਰਾਜ ਨਾਲ, ਵਰਨਾ ਉਹ ਇਕ ਸਤੀ ਦੇਵੀ ਵਾਂਗ ਜਾਨ ਦੇ ਦੇਵੇਗੀ। ਉਸਨੇ ਇਹ ਸਭ ਕੁਝ ਆਪਣੇ ਪ੍ਰੇਮੀ ਨੂੰ ਲਿਖ ਘਲਿਆ, ਕਿ ਜੇ ਉਹ ਆਪਣੀ ਪ੍ਰਿਤਮਾ ਦਾ ਸਚਾ ਆਸ਼ਕ ਹੈ, ਤਾਂ ਜਾਨ ਤਲੀ ਤੇ ਰਖ ਕੇ ਸੁਅੰਬਰ ਵਿਚ ਆ ਜਾਵੇ, ਤੇ ਬਹਾਦਰਾਂ ਵਾਂਗ ਉਸਨੂੰ ਪਰਨਾ ਕੇ ਲੈ ਜਾਵੇ।
ਸੁਅੰਬਰ ਤੋਂ ਗਿਣਤੀ ਦੇ ਕੁਝ ਦਿਨ ਪਹਿਲਾਂ ਰਾਤ ਸਮੇਂ ਸੰਜੋਗਤਾ, ਕਰਨਾਟਕੀ ਨਾਲ ਗਲ ਬਾਤ ਕਰ ਰਹੀ ਸੀ। ਉਹ ਹੌਲੀ