ਪੰਨਾ:ਪ੍ਰੀਤ ਕਹਾਣੀਆਂ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਫਿਕਾ ਜਿਹਾ।
ਹੌਲੀ ਹੌਲੀ ਸ਼ਰੋਤੇ ਉਠਣੇ ਸ਼ੁਰੂ ਹੋ ਗਏ।
ਨੀਲਮ ਉਠੀ ਤੇ ਬਿਸਤਰੇ ਪੁਰ ਆ ਕੇ ਕਰਵਟਾਂ ਲੈਣ ਲਗੀ।
ਅਜ ਉਸ ਨੂੰ ਇਉਂ ਜਾਪਦਾ ਸੀ ਕਿ ਕੋਈ ਬਹੁਮੁਲੀ ਚੀਜ਼ ਉਸ ਤੋਂ ਖੋਹ ਲਈ ਗਈ ਹੈ। ਇਨੇ ਨੂੰ ਕਮਰੇ ਵਿਚ ਇਕ ਸਾਦਾ ਕਪੜੇ ਪਾਈ ਨੌਜਵਾਨ ਦਾਖਲ ਹੋਇਆ, ਨੀਲਮ ਬਿਸਤਰ ਤੋਂ ਕੁਦ ਕੇ ਹੇਠਾਂ ਆ ਗਈ-"ਮੇਰੇ ਸ਼ਹਿਜ਼ਾਦਾ!" ਆਖ ਨੀਲਮ ਉਸ ਦੇ ਕਦਮਾਂ ਤੇ ਡਿਗ ਪਈ।
ਇਹ ਸ਼ਹਿਜ਼ਾਦਾ ਦਾਰਾ ਸੀ। ਉਸ ਨੇ ਨੀਲਮ ਨੂੰ ਕਦਮਾ ਤੋਂ ਉਠਾ ਕੇ ਆਪਣੇ ਗਲ ਨਾਲ ਲਾਇਆ, ਤੇ ਫਿਰ ਦੋਵੇਂ ਕੌਚ ਪੁਰ ਆ ਕੇ ਬੈਠ ਗਏ।
ਅਖੀਰ ਮੈਨੂੰ ਇਥੇ ਆਣਾ ਹੀ ਪਿਆ ਹੈ-ਨੀਲਮ! ਜਦ ਦਾ ਤੁਹਾਨੂੰ ਵੇਖਿਆ ਹੈ, ਆਪਣਾ ਆਪ ਭੁਲ ਗਿਆ ਦਾਰਾ ਨੇ ਕਿਹਾ।
"ਤੇ ਮੇਰਾ ਵੀ ਇਹੋ ਹਾਲ ਰਿਹਾ ਹੈ, ਮੇਰੇ ਪ੍ਰੀਤਮ।"
ਇਸ ਪਿਛੋਂ ਉਹ ਦੋਵੇਂ ਇਕ ਦੂਜੇ ਨੂੰ ਮਿਲਦੇ। ਨੀਲਮ ਦੀ ਹਾਲਤ ਹੁਣ ਬਿਲਕੁਲ ਬਦਲ ਗਈ ਸੀ। ਉਸ ਨੇ ਅੱਖਾਂ ਵਿਚ ਨਵੀਂ ਕਿਸਮ ਦੀ ਚਮਕ, ਉਸ ਦੇ ਨਚਣ ਤੇ ਗਲੇ ਵਿਚ ਲੋਚ ਤੇ ਕਸ਼ਸ਼ ਪੈਦਾ ਹੋ ਗਈ ਸੀ। ਜਾਫਰ ਨੇ ਇਹ ਸਬ ਕੁਝ ਵੇਖਿਆ ਤੇ ਆਪਣੇ ਦਿਲ ਵਿਚ ਇਕ ਫੈਸਲਾ ਕਰ ਲਿਆ|
ਅਧੀ ਰਾਤ ਵੇਲੇ, ਜਦ ਸਾਰੀ ਦਿਲੀ ਸੁਤੀ ਹੁੰਦੀ ਦਾਰਾ ਚੁਪਕੇ ਜਿਹੇ ਆਉਂਦਾ, ਨੀਲਮ ਦਰਵਾਜ਼ਾ ਖੋਹਲਦੀ ਤੇ ਬਸ ਜਦੋ ਤੀਕ ਸੂਰਜ ਆਪਣੇ ਆਉਣ ਦੀ ਖ਼ਬਰ ਨਾ ਦੇਂਦਾ। ਓਹ ਵਖ ਨਾ ਹੁੰਦੇ ਪਿਆਰ ਭਰੀਆਂ ਗਲਾਂ, ਰੰਗੀਨ ਗੀਤਾਂ ਤੇ ਸਿਤਾਰ ਦੀਆ

-੧੨੪-