ਪੰਨਾ:ਪ੍ਰੀਤ ਕਹਾਣੀਆਂ.pdf/127

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਤ ਉਸ ਦੀ ਮਹਿਫਲ ਗਰਮ ਹੋਈ। ਅਜ ਉਹ ਆਪਣੇ ਗਾਹਕਾਂ ਵਲ ਬੜੀ ਤਵੱਜੋ ਦੇ ਰਹੀ ਸੀ। ਕਾਫੀ ਰਾਤ ਚਲੀ ਗਈ। ਸਾਰੇ ਰੰਗੀਲੇ ਨੌਜਵਾਨ ਚਲੇ ਗਏ, ਪਰ ਜਾਫਰ ਉਥੇ ਹੀ ਬੈਠਾ ਰਿਹਾ ਜਾਫਰ ਉਠ ਕੇ ਨੀਲਮ ਪਾਸ ਆ ਕਹਿਣ ਲਗਾ ਪਿਆਰੀ ਅਜ ਤੁਸੀ ਬੜੇ ਸੋਹਣੇ ਲਗ ਰਹੇ ਹੋ?" ਸਚ ਮੁਚ ਉਹ ਅਗੇ ਤੋਂ ਹਸੀਨ ਜਾਪਦੀ ਸੀ। ਤੁਸੀਂ ਵੀ ਮੈਨੂੰ ਬੜੇ ਚੰਗੇ ਲਗਦੇ ਹੋ ਜਾਫਰ ਜੀ!" ਨੀਲਮ ਨੇ ਬਾਹਰੋਂ ਕਿਸੇ ਨੂੰ ਉਡੀਕਦਿਆਂ ਹੋਇਆਂ ਜਾਫਰ ਨੂੰ ਕਿਹਾ।
ਪਰ ਤੁਸੀਂ ਤਾਂ ਆਖਦੇ ਸੋ, ਕਿ ਤੁਸੀਂ ਕਿਸੇ ਨੂੰ ਪਿਆਰ ਨਹੀਂ ਕਰ ਸਕਦੇ, ਅਜ ਤੁਹਾਡੇ ਮੂੰਹੋਂ ਪਿਆਰ ਭਰੇ ਬਚਨ ਸੁਣੇ ਕਿ ਮੰਨੂੰ ਦਿਲੀ ਖੁਸ਼ੀ ਹੋ ਰਹੀ ਹੈ ਜਾਫਰ ਨੇ ਕਿਹਾ।
"ਤੁਹਾਡਾ ਵੀ ਤਾਂ ਖਿਆਲ ਸੀ ਨਾ, ਕਿ ਕਿਸੇ ਨਾ ਕਿਸੇ ਦਿਨ ਵਿਚ ਜ਼ਰੂਰ ਤਬਦੀਲੀ ਆਵੇਗੀ-ਸੋ ਆ ਗਈ।" ਨੀਲਮ ਆਖਦਿਆ ਹੋਇਆਂ ਉਸ ਨੂੰ ਲੈ ਦੂਜੇ ਕਮਰੇ ਵਲ ਚਲੀ ਗਈ। ਹੁਣ ਉਸ ਨੂੰ ਕਿਸੇ ਆਉਣ ਵਾਲੇ ਦੇ ਕਦਮਾਂ ਦੀ ਆਵਾਜ਼ ਸਾਫ ਸੁਣਾਈ ਦੇ ਰਹੀ ਸੀ। ਉਹ ਆਪਣੇ ਪ੍ਰੇਮੀ ਦਾਰਾਂ ਦੇ ਕਦਮਾਂ ਨੂੰ ਚੰਗੀ ਤਰਾਂ ਪਛਾਣਦੀ ਸੀ।
ਜਾਫਰ ਨੇ ਨੀਲਮ ਨੇ ਆਪਣੀਆਂ ਬਾਹਵਾਂ ਵਿਚ ਕਸ ਲਿਆ, ਪਰ ਉਸ ਨੂੰ ਇਹ ਨਹੀਂ ਸੀ ਪਤਾ, ਕਿ ਨੀਲਮ ਦਾ ਧਿਆਨ ਹੇਠੋਂ ਆਉਣ ਵਾਲੇ ਰਸਤੇ ਤੇ ਲਗਾ ਹੈ। ਉਸਨੇ ਵੀ ਆਪਣੀਆਂ ਨਰਮ ਤੇ ਅਧ ਨੰਗੀਆਂ ਬਾਹਵਾਂ ਜ਼ਾਫਰ ਦੀ ਗਰਦਨ ਗਿਰਦ ਲਪੇਟ ਲਈਆਂ, ਪਰ ਐਨ ਉਸ ਵੇਲੇ ਜਦ ਕਿ ਸ਼ਹਿਦਾਦਾ ਦਰਵਾਜ਼ੇ ਦੇ ਬਾਹਰੋਂ ਇਹ ਦਿਲ ਚੀਰਵਾਂ ਸੀਨ ਵੇਖ ਰਿਹਾ ਸੀ-ਜਿਸ ਦਾ ਜਾਫਰ ਨੂੰ ਚਿਤ ਚੇਤਾ ਵੀ ਨਹੀਂ ਸੀ।
ਦਾਰਾ ਇਹ ਦਿਲ-ਵਿਨਵਾਂ ਨਜ਼ਾਰਾ ਬਹੁਤੀ ਦੇਰ ਵੇਖ ਨਾ

-੧੨੭-