ਪੰਨਾ:ਪ੍ਰੀਤ ਕਹਾਣੀਆਂ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੀ ਕੰਬਦੀ ਆਵਾਜ਼ ਵਿਚ ਕਹਿਣ ਲਗੀ—"ਕਰਨਾਟਕੀ! ਕੀ ਪਤਾ, ਪ੍ਰਿਥੀ ਰਾਜ ਨੂੰ ਵਕਤ ਸਿਰ ਚਿਠੀ ਨਾ ਮਿਲ ਸਕੇ ਤੇ ਜਾਂ ਉਹ ਇੰਨੇ ਬਿਖੜੇ ਰਾਹ ਤੇ ਕਦਮ ਰਖਣਾ ਸਿਆਣਪ ਨਾ ਸਮਝੇ?"

ਕਰਨਾਟਕੀ ਨੇ ਆਪਣੀ ਪਿਆਰੀ ਸਖੀ ਦੇ ਗਲ ਵਿਚ ਬਾਹੀਂ ਪਾਕੇ ਪਿਆਰਦਿਆਂ ਹੋਇਆ ਕਿਹਾ, 'ਸੰਜੋਗਤਾ! ਤੂੰ ਕਿਉਂ ਹੌਂਸਲਾ ਛਡੀ ਜਾ ਰਹੀ ਹੈਂ, ਮੈਨੂੰ ਯਕੀਨ ਹੈ ਕਿ ਉਹ ਜ਼ਰੂਰ ਆਵੇਗਾ। ਉਸ ਰਾਜਪੂਤ ਨੂੰ ਤੂੰ ਚੰਗੀ ਤਰਾਂ ਨਹੀਂ ਸਮਝੀ। ਉਹ ਵਗਦੀਆਂ ਤਲਵਾਰਾਂ ਵਿਚ ਆਵੇਗਾ ਤੇ ਬਹਾਦਰਾਂ ਵਾਂਗ ਤੈਨੂੰ ਅਪਣਾ ਕੇ ਲੈ ਜਾਵੇਗਾ।"

ਇਨੀਂ ਦੇਰ ਨੂੰ ਦਰਵਾਜ਼ਾ ਖੜਕਣ ਦੀ ਆਵਾਜ਼ ਆਈ। ਕਰਨਾਟਕੀ ਨੇ ਦਰਵਾਜ਼ਾ ਖੋਹਲਿਆ ਤਾਂ ਸਾਹਮਣੇ ਪ੍ਰਿਥੀ ਰਾਜ ਖੜੋਤਾ ਸੀ। ਉਹ ਫੌਰਨ ਸਮਝ ਗਈ ਕਿ ਇਨੀਂਂ ਗਈ ਰਾਤ ਨੂੰ ਇਤਨੀਂ ਖਤਰਨਾਕ ਥਾਂ ਤੇੇ ਉਹ ਕਿੰਨੀਆਂ ਮੁਸੀਬਤਾਂ ਝਾਗ ਕੇ ਪੁਜਾ ਹੋਵੇਗਾ। ਉਹ ਦੌੜੀ ਤੇ ਅੰਦਰ ਜਾਕੇ ਸੰਜੋਗਤਾ ਨੂੰ ਸਾਵਧਨ ਕਰਦਿਆਂ ਹੋਇਆ ਕਹਿਣ ਲਗੀ "ਵੇਖ ਪਗਲੀ! ਤੇਰੇ ਪ੍ਰੀਤਮ ਆ ਗਏ ਹਨ। ਤੂੰ ਐਵੇਂ ਹੀ ਅਧੀਰ ਹੁੰਦੀ ਜਾ ਰਹੀ ਸੈਂ।"

ਸੰਜੋਗਤਾ ਪਾਗਲਾਂ ਵਾਂਗ ਉਠੀ ਤੇ ਆਪਣੇ ਪ੍ਰੇਮੀ ਨੂੰ ਲਿਪਟ ਗਈ। ਉਸਦੀ ਛਾਤੀ ਨਾਲ ਆਪਣਾ ਸਿਰ ਲਾਕੇ ਰੋਣ ਲਗ ਗਈ। ਪ੍ਰਿਥੀ ਨੇ ਉਸ ਨੂੰ ਆਪਣੀਆਂ ਬਾਹਾਂ ਵਿਚ ਘੁਟਦਿਆਂ ਤੇ ਪਿਆਰ ਚੁੰਮਣ ਦੇੇਂਂਦਿਆਂ ਹੋਇਆਂ ਕਿਹਾ-"ਪ੍ਰਿਤਮਾ! ਤੁਸੀਂ ਕਿਸੇ ਗਲ ਦਾ ਫਿਕਰ ਨ ਕਰੋ, ਜੇ ਪ੍ਰਿਥੀ ਚੰਦ ਨੇ ਰਾਜਪੂਤ ਮਾਂ ਦਾ ਦੁਧ ਪੀਤਾ ਹੋਇਆ ਹੈ, ਤਾਂ ਉਹ ਤੁਹਾਨੂੰ ਹਾਸਲ ਕਰਕੇ ਰਹੇਗਾ।"

ਸੰਜੋਗਤਾ ਨੇਂ ਪ੍ਰੇਮੀ ਦੇ ਗਲ ਵਿਚ ਪਿਆਰ ਮਾਲਾ ਪਾਂਦਿਆਂ ਕਿਹਾ-"ਮੈਂ ਅਜ ਤੋਂ ਤੁਹਾਡੀ ਹੋ ਚੁਕੀ। ਦੁਨੀਆਂ ਦੀ ਕੋਈ ਤਾਕਤ ਮੈਨੂੰ ਆਪਣੇ ਪ੍ਰੇਮੀ ਦੇ ਚਰਨਾਂ ਚੋਂ ਹਟਾ ਨਹੀਂ ਸਕਦੀ।"

ਦੋਹਾਂ ਦੀਆਂ ਅਖਾਂ ਵਿਚ ਅਥਰੂ ਸਨ। ਉਹ ਫਿਰ ਇਕ ਵਾਰ

-੧੩-