ਪੰਨਾ:ਪ੍ਰੀਤ ਕਹਾਣੀਆਂ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਦੇਸ

ਵਿਕਟੋਰੀਆ ਦੀ ਪ੍ਰੇਮ ਕਹਾਣੀ

ਪ੍ਰੇਮ ਲਈ ਉਮਰ ਦਾ ਕੋਈ ਸਵਾਲ ਨਹੀਂ। ਕਈਆਂ ਨੂੰ ਇਹ ਰੋਗ ਲਗਦਾ ਹੀ ਜਵਾਨੀ ਪਿਛੋਂ ਹੈ, ਤੇ ਇਸਦੀ ਅਗ ਬੁਝਦੀ ਮੌਤ ਮਗਰੋਂ ਹੀ ਹੈ। ਜਰਮਨੀ ਦੇ ਬਾਦਸ਼ਾਹ ਫਰੈਡਰਿਕ ਦੀ ਧੀ ਪਿਛਲੇ ਕੈਸਰ ਦੀ ਭੈਣ-ਵਿਕਟੋਰੀਆ ਦਾ

ਬਿਲਕੁਲ ਏਹੋ ਹਾਲ ਸੀ। ਉਹ ੫੮ ਸਾਲ ਦੀ ਸੀ, ਜਦ ਇਸ਼ਕ ਦਾ ਭੂਤ ਉਸ ਦੇ ਸਿਰ ਤੇ ਸਵਾਰ ਹੋ ਗਿਆ। ਉਹ ਇਕ ਨਿਹਾਇਤ ਖੂਬਸੂਰਤ ਰੂਸੀ ਨੌਜਵਾਨ ਤੇ ਅਜਿਹੀ ਰੀਝੀ ਕਿ ਆਪਣਾ ਸਭ ਕੁਝ ਉਸ ਤੋਂ ਨਸਾਰ ਕਰ ਦਿਤਾ' ਪਰ ਅਖੀਰ ਉਹ ਬੜੀ ਨਿਰਾਸ਼ਤਾ ਦੀ ਮੌਤ ਮੋਈ। ਇਹ ਇਸ਼ਕ ਕਹਾਣੀ ਬੜੀ ਦਰਦਨਾਕ ਹੈ|
ਰੂਸੀ ਇਨਕਲਾਬ ਦੇ ਦਿਨੀਂ ਮਾਇਆ-ਧਾਰੀ ਜ਼ਾਰ-ਸ਼ਾਹੀਆਂ ਨੂੰ ਆਪਣਾ ਸਭ ਕੁਝ ਛੱਡ ਕੇ ਪਰਦੇਸਾਂ ਵਿਚ ਨਠਣਾ ਪਿਆ,

-੧੩੧-