ਸਮੱਗਰੀ 'ਤੇ ਜਾਓ

ਪੰਨਾ:ਪ੍ਰੀਤ ਕਹਾਣੀਆਂ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਉਂਕਿ ਜਾਇਦਾਦਾਂ ਮਜ਼ਦੂਰ ਹਕੂਮਤ ਨੇ ਸਾਰੀਆਂ ਖੋਹ ਲਈਆ ਸਨ, ਤੇ ਨਾਲ ਹੀ ਸਰਮਾਇਆਦਾਰਾਂ ਨੂੰ ਆਪਣੀਆਂ ਕੀਤੀਆ ਕਰਤੂਤਾਂ ਪਿਛੇ ਆਪਣੀ ਜਾਨ ਦਾ ਵੀ ਖਤਰਾ ਸੀ। ਇਸ ਕਾਰਨ ਉਨਾਂ ਆਪਣੀਆਂ ਜਾਨਾਂ ਲੈਕੇ ਪਰਦੇਸਾਂ ਵਿਚ ਜਾ ਸਿਰ ਛੁਪਾਇਆ। ਉਨਾਂ ਭਗੌੜਿਆਂ ਵਿਚੋਂ ਹੀ ਇਕ ੨੭ ਸਾਲ ਸਾਲ ਦਾ ਖੂਬਸੂਰਤ ਨੌਜਵਾਨ-ਜੁਬਕੋਸ਼-ਸੀ! ਉਹ ਰੂਸ਼ੋਂ ਨਠ ਕੇ ਜਰਮਨੀ ਜਾਂ ਨਿਕਲਿਆ। ਰਾਜਕੁਮਾਰੀ ਵਿਕਟੋਰੀਆ ਇਸ ਕਿਸਮ ਦੇ ਦੁਖੀ ਪਰਦੇਸੀਆਂ ਦੀ ਬੜੀ ਸਹਾਇਤਾ ਕਰਦੀ ਸੀ। ਜਦੋਂ ਉਸ ਦੀ ਨਜ਼ਰ ਇਸ ਨੌਜਵਾਨ ਤੇ ਪਈ, ਤਾਂ ਤਰਸ ਦੇ ਨਾਲ ਹੀ ਉਸ ਦਾ ਪ੍ਰੇਮ ਸਾਗਰ ਵੀ ਉਮਡ ਆਇਆ। ਉਹ ਬੜਾ ਖੁਬਸੁਰਤ ਹਸਮੁਖ ਤੇ ਗਪੌੜ-ਸੰਖ ਸੀ। ਉਸਦੇ ਚਿਹਰੇ ਦੀ ਰੌਣਕ, ਅਖਾਂ ਦੀ ਚਮਕ ਤੇ ਚਾਲ ਦੀ ਮਸਤੀ, ਵੇਖ ਕੇ ਵਿਕਟੋਰੀਆ ਆਪਣਾ ਆਪ ਵੀ ਭੁਲ ਗਈ।
ਜ਼ੁਬਕੋਸ਼ ਨੇ ਆਪਣਾ ਸਬੰਧ ਰੂਸੀ ਸ਼ਾਹੀ ਘਰਾਣੇ ਨਾਲ ਦਸਿਆ ਤੇ ਉਸਨੇ ਅਜਿਹੇ ਦਰਦਨਾਕ - ਤਰੀਕੇ ਨਾਲ ਆਪਣੀ ਕਥਾ ਸੁਣਾਈ, ਕਿ ਵਿਕਟੋਰੀਆ ਦੀਆਂ ਅੱਖਾਂ ਚੋਂ ਪ੍ਰੇਮ ਅਥਰੂ ਵਹਿ ਤੁਰੇ। ਉਸ ਨੇ ਉਸ ਨੂੰ ਆਪਣੀ ਕਿਰਪਾ ਦਾ ਪਾਤਰ ਬਣਾਇਆ ਤੇ ਹਰ ਕਿਸਮ ਦੀ ਮਦਦ ਦੀ ਆਸ ਦਵਾਈ।
ਜ਼ੁਬਕੋਸ਼ ਦਿਲ ਦਾ ਖੋਟਾ ਸੀ। ਉਹ ਅਗੇ ਕਈ ਮਾਸੂਮ ਯੁਵਤੀਆਂ ਦੀਆਂ ਜੁਆਨੀਆਂ ਬਰਬਾਦ ਕਰ ਚੁਕਾ ਸੀ! ਅਸਲ ਵਿਚ ਉਹ ਇਕ ਮਾਮੂਲੀ ਰੂਸੀ ਸੀ, ਤੇ ਰੂਸੀ ਇਨਕਲਾਬ ਤੇ ਪਹਿਲਾਂ ਇਕ ਹੋਟਲ ਵਿਚ ਸਾਧਾਰਣ ਵੇਟਰ ਸੀ। ਜਦ ਇਨਕਲਬ ਸਮੇਂ ਮੁਲਕ ਵਿਚ ਹਫੜਾ ਦਫੜੀ ਮਚੀ, ਤਾਂ ਉਹ ਵੀ ਰੂਸ ਤੋਂ ਨਠ ਆਇਆ। ਉਹ ਅਜਿਹੇ ਸਮਿਆਂ ਤੋਂ ਫਾਇਦਾ ਉਠਾਣਾ ਬੜਾ ਚੰਗੀ ਤਰਾਂ ਜਾਣਦਾ ਸੀ। ਉਸਦੀ ਜਵਾਨੀ, ਹਸਮੁਖਤਾ ਤੇ ਸੁੰਦਰਤਾ ਨੇ ਵੀ ਉਸ ਦੀ ਪੂਰੀ ਪੂਰੀ ਮਦਦ ਕੀਤੀ। ਥੋੜੇ ਹੀ ਦਿਨਾਂ ਵਿੱਚ

-੧੩੨-