ਪੰਨਾ:ਪ੍ਰੀਤ ਕਹਾਣੀਆਂ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਹੁੰਦੀ ਸੀ, ਪਰ ਨੌਜਵਾਨ ਲੈਣਾ ਹੀ ਜਾਣਦਾ ਸੀ ਦੇਣਾ ਨਹੀਂ। ਸੋ ਉਸ ਨੇ ਦਿਲ ਖੋਹਲ ਕੇ ਧੰਨ ਨਾਲ ਐਸ਼ ਲੁਟੀ-ਪਰ ਬਦਲੇ ਵਿਚ ਰਤੀ ਭਰ ਵੀ ਪ੍ਰੇਮ ਨਾ ਦਿਤਾ।
ਰਾਜਕੁਮਾਰੀ ਦੇ ਧੰਨ ਨੂੰ ਉਹ ਪਾਣੀ ਵਾਂਗ ਵਹਾ ਰਿਹਾ ਸੀ। ਸ਼ਾਹਜ਼ਾਦੀ ਆਪਣੇ ਕੀਤੇ ਤੇ ਪਛਤਾ ਰਹੀ ਸੀ, ਪਰ ਹੁਣ ਤਾਂ ਤੀਰ ਕਮਾਨੋਂ ਨਿਕਲ ਚੁੱਕਾ ਸੀ। ਉਸ ਪ੍ਰੇਮ ਧਰੋਹੀ ਨੂੰ ਸ਼ਾਹਜ਼ਾਦੀ ਦੇ ਕੋਮਲ ਹਿਰਦੇ ਦੇ ਟੋਟੇ ਟੋਟੇ ਕਰ ਦਿਤੇ, ਪਰ ਉਸ ਨੂੰ ਫਿਰ ਵੀ ਸਬਰ ਨਾਂ ਆਇਆ
ਸ਼ਾਹਜ਼ਾਦੀ ਨੇ ਰੋਂਦਿਆਂ ਹੋਇਆਂ ਆਪਣੇ ਪਿਛਲੇ ਗੁਨਾਹਾ ਦੀ ਮੁਆਫੀ ਮੰਗੀ। ਦਸ ਹਜ਼ਾਰ ਪੌਂਡ ਪੇਸ਼ ਕਰਦਿਆਂ ਹੋਇਆਂ ਤਲਾਕ ਦੀ ਆਗਿਆ ਮੰਗੀ, ਪਰ ਉਹ ਕਿਉਂ ਇੰਨੀ ਥੋੜੀ ਜਹੀ ਰਕਮ' ਪਿਛੇ ਸਾਰੇ ਸ਼ਾਹੀ ਖ਼ਜ਼ਾਨੇ ਦਾ ਤਿਆਗ ਕਰਦਾ। ਉਸ ਨੇ ਇਸ ਗਲੋਂ ਇਨਕਾਰ ਕਰ ਕੇ ਸ਼ਾਹਜ਼ਾਦੀ ਦੇ ਦਿਲ ਪੁਰ ਸਖਤ ਚੋਟ ਮਾਰੀ।
ਆਪਣੇ ਸਾਹਮਣੇ ਆਪਣੇ ਧੰਨ ਨੂੰ ਪਾਣੀ ਵਾਂਗ ਅਯਾਸ਼ੀ ਵਿਚ ਵਹਿੰਦਾ ਵੇਖ ਉਹ ਲਹੁ ਦਾ ਘੁਟ ਪੀ ਕੇ ਰਹਿ ਗਈ। ਉਸਦਾ ਕਲੇਜਾ ਵਿੰਨਿਆਂ ਗਿਆ, ਪਰ ਉਸ ਦੇ ਧਰੋਹੀ ਪਤੀ ਪੁਰ ਇਸਦਾ ਰਤਾ ਵੀ ਅਸਰ ਨਾ ਹੋਇਆ | ਸ਼ਾਹਜ਼ਾਦੀ ਜਿਸ ਨੌਜਵਾਨ ਦੀ ਸੁਪਨੇ ਦਿਨ ਰਾਤ ਲਿਆ ਕਰਦੀ ਸੀ, ਹੁਣ ਉਸ ਦੇ ਪੰਜੇ ਚ ਨਿਕਲਣ ਲਈ ਹਥ ਪੈਰ ਮਾਰਨ ਲਗੀ। ਪਰ ਇਸ ਮਸ਼ੀਬਤ ਚ ਨਿਕਲਣ ਦਾ ਕੋਈ ਰਾਹ ਨਜ਼ਰ ਨਹੀਂ ਸੀ ਆਉਂਦਾ। ਉਸ ਦੇ ਅਰਮਾਨਾਂ ਦਾ ਖੂਨ ਕਰ ਦਿਤਾ ਗਿਆ, ਜਿਸ ਨੂੰ ਉਹ ਬਹੁਤ ਦਿਨਾ ਤਕ ਸਹਾਰ ਨਾ ਸਕੀ, ਉਹ ਮਰਨ ਘੜੀ ਤਕ ਇਸ ਗਲ ਲਈ ਤਰਸਦੀ ਰਹੀ-ਕਿ ਜ਼ੁਬਕਸ਼ ਇਕ ਵਾਰੀ ਸਚੇ ਦਿਲੋਂ ਉਸ ਨਾਲ ਪਿਆਰ ਕਰੇ, ਪਰ ਅਖੀਰ ਆਪਣੀਆਂ ਸਾਰੀਆਂ ਆਸਾਂ ਦਾ ਖੂਨ ਕਰਾ ਕੇ ਉਹ ੧੯੧੯੬ ਵਿਚ ਸਦਾ ਲਈ ਉਸ ਪਾਪੀ ਦੇ ਪੰਜਿਓਂ

-੧੩੪-