ਪੰਨਾ:ਪ੍ਰੀਤ ਕਹਾਣੀਆਂ.pdf/135

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਕਲ ਗਈ।
ਸ਼ਾਹਜ਼ਾਦੀ ਦੀ ਮੌਤ ਨਾਲ ਜ਼ੁਬਕੋਸ਼ ਦੀ ਅਸਲੀ ਤਸਵੀਰ ਲੋਕਾਂ ਸਾਹਮਣੇ ਆ ਗਈ। ਭਾਵੇਂ ਸ਼ਾਹਜ਼ਾਦੀ ਦੀ ਮੌਤ ਸਮੇਂ ਵੀ ਉਸ ਪਾਸ ੬੪ ਕੁ ਹਜ਼ਾਰ ਪੌਂਡ ਮੌਜੂਦ ਸਨ, ਪਰ ਛੇਤੀ ਹੀ ਉਹ ਸਭ ਕੁਝ ਉਜਾੜ ਪਜਾੜ ਆਪਣੀ ਪਹਿਲੀ ਹਾਲਤ ਤੇ ਆ ਗਿਆ। ਜਦ ਲੋਕਾਂ ਨੂੰ ਪਤਾ ਲਗਾ, ਕਿ ਉਹ ਸ਼ਾਹੀ ਖਾਨਦਾਨ ਚੋਂ ਨਹੀਂ, ਸਗੋਂ ਇਕ ਸਾਧਾਰਨ ਹੋਟਲ ਵੇਟਰ ਸੀ, ਤਾਂ ਸਾਰੇ ਉਸ ਨੂੰ ਘਿਰਣਾ ਭਰੀ ਨਜ਼ਰ ਨਾਲ ਵੇਖਣ ਲਗ ਪਏ।
ਜਿਸ ਸ਼ਾਹਜ਼ਾਦੀ ਦੀ ਕਿਰਪਾ ਨਾਲ ਉਸ ਨੂੰ ਜਰਮਨੀ ਵਿਚ ਉਚ ਥਾਂ ਮਿਲੀ ਸੀ, ਅਸਲੀਅਤ ਜ਼ਾਹਿਰ ਹੋਣ ਤੇ ਓਸੇ ਸਮਾਜ ਚੋਂ ਉਸ ਨੂੰ ਧਿਰਕਾਰ ਕੇ ਬਾਹਰ ਕਢ ਦਿਤਾ ਗਿਆ |
ਪਿਛੋਂਂ ਪਤਾ ਲਗਾ ਕਿ ਫਰਾਂਸ, ਬਿਲਜੀਅਮ ਤੇ ਜਰਮਨੀ ਆਦਿ। ਕਿਤਨੇ ਹੀ ਦੇਸ਼ਾਂ ਦੀਆਂ ਨੌਜਵਾਨ ਕੁੜੀਆਂ ਦੇ ਹੁਸਨ ਤੇ ਧਨ ਨੂੰ ਉਹ ਇਸ ਤੋਂ ਪਹਿਲੋਂ ਬੜੀ ਬੇਦਰਦੀ ਨਾਲ ਲਟ ਚੁਕਾ ਸੀ। ਇਸ ਕਾਰਣ ਇਨ੍ਹਾਂ ਮੁਲਕਾਂ ਦੀ ਪੁਲੀਸ ਪ੍ਰਛਾਵੇਂ ਵਾਂਗ ਉਸ ਦੇ ਪਿਛੇ ਲਗੀ ਰਹਿੰਦੀ ਸੀ। ਉਸ ਪਾਸ ਪੈਸਾ ਵੀ ਹੁਣ ਖਤਮ ਹੋ ਚੁੱਕਾ ਸੀ, ਤੇ ਲੋਕ ਉਸਦੀਆਂ ਕਰਤੂਤਾਂ ਤੋਂ ਵੀ ਵਾਕਫ ਹੋ ਗਏ ਸਨ। ਜਿਸ ਕਾਰਣ ਉਹ, ਕੌਡੀ ਕੌਡੀ ਲਈ ਮੁਹਤਾਜ ਹੋ ਗਿਆ | ਅਖੀਰ ਫਾਕਿਆਂ ਤੋਂ ਤੰਗ ਆ ਕੇ ਉਸ ਨੇ ਇਕ ਹੋਟਲ ਵਿਚ ਪਹਿਲਾਂ ਵਾਂਗ ਫੇਰ ਵੇਟਰ ਦੀ ਨੌਕਰੀ ਕਰ ਲਈ। ਤੇ ਕੁਝ ਦਿਨਾਂ ਬਾਅਦ ਇਸੇ ਹਾਲਤ ਵਿਚ ਮਰ ਗਿਆ। ਇਹ ਸੀ ਦਰਦਨਾਕ ਅੰਤ ਉਸ ਪ੍ਰੇਮ ਧ੍ਰੋਹੀ ਦਾ, ਜਿਸ ਨੇ ਕਈ ਉਚ ਘਰਾਣਿਆਂ ਦੀਆਂ ਨੌਜਵਾਨ ਕੁੜੀਆ ਦੀ ਅਸਮਤ ਖੋਹੀ ਸੀ।

-੧੩੫-